ਆਪਣੀਆਂ ਅਤੇ ਹਾਥੀ ਦੀਆਂ ਮੂਰਤੀਆਂ ਬਣਾਉਣ ਤੇ ਖਰਚ ਹੋਇਆ ਪੈਸਾ ਵਾਪਸ ਕਰੇ ਮਾਇਆਵਤੀ : ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਲਖਨਊ ਅਤੇ ਨੋਇਡਾ ਵਿੱਚ ਆਪਣੀ ਅਤੇ ਬਸਪਾ ਦੇ ਚੋਣ ਚਿੰਨ੍ਹ ਹਾਥੀ ਦੀਆਂ ਮੂਰਤੀਆਂ ਬਣਵਾਉਣ ਤੇ ਖਰਚ ਕੀਤਾ ਗਿਆ ਸਾਰਾ ਸਰਕਾਰੀ ਪੈਸਾ ਮਾਇਆਵਤੀ ਨੂੰ ਵਾਪਸ ਕਰਨਾ ਪਵੇਗਾ| ਅਦਾਲਤ ਇਕ ਵਕੀਲ ਵਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜਨਤਕ ਪੈਸੇ ਦੀ ਵਰਤੋਂ ਆਪਣੀਆਂ ਮੂਰਤੀਆਂ ਬਣਵਾਉਣ ਅਤੇ ਸਿਆਸੀ ਦਲ ਦਾ ਪ੍ਰਚਾਰ ਕਰਨ ਲਈ ਨਹੀਂ ਕੀਤਾ ਜਾ ਸਕਦਾ| ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਕਿਹਾ,”ਸਾਡੇ ਸੰਭਾਵਿਤ ਵਿਚਾਰ ਵਿੱਚ ਮਾਇਆਵਤੀ ਨੂੰ ਆਪਣੀ ਅਤੇ ਚੋਣ ਚਿੰਨ੍ਹ ਦੀਆਂ ਮੂਰਤੀਆਂ ਬਣਵਾਉਣ ਤੇ ਖਰਚਿਆ ਹੋਇਆ ਜਨਤਕ ਪੈਸਾ ਸਰਕਾਰੀ ਖਜ਼ਾਨੇ ਵਿੱਚ ਵਾਪਸ ਜਮ੍ਹਾ ਕਰਵਾਉਣਾ ਹੋਵੇਗਾ|” ਬੈਂਚ ਨੇ ਮਾਮਲੇ ਦੀ ਅੰਤਿਮ ਸੁਣਵਾਈ ਲਈ 2 ਅਪ੍ਰੈਲ ਦੀ ਤਾਰੀਕ ਤੈਅ ਕੀਤੀ ਹੈ| ਬੈਂਚ ਨੇ ਇਹ ਸਪੱਸ਼ਟ ਕੀਤਾ ਕਿ ਇਹ ਅਜੇ ਸੰਭਾਵਿਤ ਵਿਚਾਰ ਹਨ, ਕਿਉਂਕਿ ਮਾਮਲੇ ਦੀ ਸੁਣਵਾਈ ਵਿੱਚ ਕੁਝ ਸਮਾਂ ਲੱਗੇਗਾ| ਬੈਂਚ ਨੇ ਕਿਹਾ ਕਿ ਮਾਮਲੇ ਦੀ ਅੰਤਿਮ ਸੁਣਵਾਈ 2 ਅਪ੍ਰੈਲ ਨੂੰ ਹੋਵੇਗੀ|

VIA PUNJAB