ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ ਨੇ ਡਿਜ਼ਿਟਲ ਸਵਂੈ ਰੱਖਿਆ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ

ਮੌਹਾਲੀ – ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਰਾਜਪੁਰਾ, ਨੇੜੇ ਚੰਡੀਗੜ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਆਪਣੇ ਕੈਪਸ ਵਿੱਚ ‘‘ਡਿਜ਼ਿਟਲ ਸਵੈ ਰੱਖਿਆ’’ ਵਿਸ਼ੇ ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਬੀ.ਟੈੱਕ (ਸੀਐਸਈ) ਅਤੇ ਬੀਸੀਏ ਦੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਸਾਈਬਰ ਡਿਫੈਂਸ ਇੰਟੈਲੀਜਂਸ ਦੇ ਫਾੳਂਡਰ ਅਤੇ ਡਾਇਰੇਕਟਰ ਲਵਜੋਤ ਸਿੰਘ ਛਾਬੜਾ ਮੁੱਖ ਵਕਤਾ ਸਨ। ਲਵਜੋਤ ਸਿੰਘ ਛਾਬੜਾ ਨੇ ਸਾਈਬਰ ਸੁਰੱਖਿਆ ਵਿੱਚ 15 ਵੱਖ-ਵੱਖ ਖੇਤਰਾਂ ਬਾਰੇ ਸਮਝਾਇਆ ਜਿਸ ਵਿੱਚ ਵੈਬ ਅਧਾਰਿਤ ਸੁਰੱਖਿਆ, ਐਨ/ਡਬਲਿਊ ਸੁਰੱਖਿਆ, ਸਰਵਰ ਸੁਰੱਖਿਆ, ਫੋਰਂੈਸਿਕ ਸੁਰੱਖਿਆ ਆਦਿ ਸ਼ਾਮਿਲ ਹਨ। ਐਡਰੋਂਇਡ ਮੋਬਾਇਲ ਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਛਾਬੜਾ ਨੇ ਕਿਹਾ ਕਿ ਅਸੀ ਸਿਰਫ ਸਮਾਰਟ ਫੌਨ ਦੀਆਂ ਵਿਸ਼ੇਸ਼ਤਾਵਾਂ ਨੂੰ ਪਸੰਦ ਕਰਦੇ ਹਾਂ ਪਰ ਅਸੀ ਸੁਰੱਖਿਆ ਅਤੇ ਗੋਪਨੀਯਤਾਂ ਦੀ ਪਰਵਾਹ ਨਹੀ ਕਰਦੇ। ਛਾਬੜਾ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਨਹੀ ਹੈ ਕਿ ਉਹ ਬਹੁਤ ਸਾਰੇ ਐਪਲੀਕੈਸ਼ਨਸ ਨਾਲ ਹੈਕ ਹੋ ਰਹੇ ਹਨ । ਖਾਤੇ ਵਿੱਚ ਸਾਈਨ ਇਨ ਕਰਨ ਤੋ ਪਹਿਲਾਂ ਹਰੇਕ ਐਪਲੀਕੇਸ਼ਨ ਸਾਡੇ ਖਾਤੇ ਨੂੰ, ਗੋਪਨੀਯ , ਡੈਟਾਂ ਨੂੰ ਸਾਡੇ ਦੁਆਰਾ ਆਪਣੇ ਸਮਝੋਤੇ ਨੂੰ ਸਵੀਕਾਰ ਕਰਨ ਦੁਆਰਾ ਹੈਕ ਕਰ ਦਿੰਦਾਂ ਹੈ। ਅਸੀ ਅਣਜਾਣ ਹਾਂ ਕਿ ਉਹਨਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰਕੇ ਅਸੀ ਹੈਕਰਾਂ ਨੂੰ ਆਪਣੀ ਨਿੱਜੀ ਡਾਟਾ ਪ੍ਰਦਾਨ ਕਰ ਰਹੇ ਹਾਂ।10 ਮਹੀਨੇ ਪਹਿਲਾਂ ਇੰਟੈਲੀਜਂੈਸ ਏਜੰਸੀਆਂ ਦੀ ਸਿਫਾਰਸ਼ ਤੇ ਭਾਰਤ ਸਰਕਾਰ ਨੇ 42 ਮੋਬਾਇਲ ਐਪਾਂ ਐਡਰਂਇਡ ਅਤੇ ਆਇੳਜ਼ ਦੋਨਾਂ ਤੇ ਘੌਸ਼ਿਤ ਕੀਤੀਆਂ ਹਨ, ਜੋ ਚੀਨੀ ਸਪਈਵੇਰ ਦੇ ਤੌਰ ਤੇ ਰਿਪੋਰਟ ਕੀਤੇ ਜਾਂਦੇ ਹਨ। ਇਸ ਚੀਨੀ ਐਪਸ ਕੋਲ ਭਾਰਤ ਵਿਰੁੱਧ ਸਾਈਬਰ ਹਮਲੇ ਕਰਨ ਦੀ ਸਮਰੱਥਾ ਹੈ। ਇਹਨਾਂ ਵਿੱਚੋਂ ਕੁਝ ਚਾਈਨੀਜ਼ ਐਪ ਵੇਬੀੳ, ਵੀ ਚੈਟ, ਸ਼ੇਅਰ ਆਈਟੀ, ਟਰੂ ਕਾਲਰ, ਯੂਸੀ ਨਿਊਜ਼, ਯੂਸੀ ਬਰਾਊਜ਼ਰ, ਬਿਊਟੀ ਪਲੱਸ, 360 ਸੁਰੱਖਿਆ, ਡੀਯੂ ਕਲੀਨਰ, ਡੀਯੂ ਬੈਟਰੀ ਸੇਵਰ, ਵੀ ਸਾੲਨਿਕ, ਕਿਯੂ ਕਿਯੂ ਲਾਂਚਰ, ਈਐਸ ਫਾਈਲ ਐਕਸਪਲੋਰਰ, ਯੂ ਕੈਮ ਮੇਕਅੱਪ, ਸੈਲਫੀ ਸਿਟੀ, ਐਮਆਈ ਕਮਿਊਨਿਟੀ, ਵਾਲਟ ਹਾਈਡ-ਐਨਕਿਊ ਮੋਬਾਇਲ ਸਕਿਉਰਟੀ ਬਾਈਡੂ ਟਰਾਂਸਲੇਟ ਆਦਿ।

VIA PUNJAB