ਆਰੀਅਨਜ਼ ਕਾਲੇਜ ਆਫ਼ ਫਾਰਮੇਸੀ ਵਿਖੇ ਵੈਕਸੀਨ ਦੀ ਭੂਮਿਕਾ ਅਤੇ ਸੁਰੱਖਿਆ ਬਾਰੇ ਵੈਬਿਨਾਰ ਆਯੋਜਿਤ

ਮੋਹਾਲੀ – ਆਰੀਅਨਜ਼ ਕਾਲੇਜ ਆਫ਼ ਫਾਰਮੇਸੀ, ਰਾਜਪੁਰਾ, ਨੇੜੇ ਚੰਡੀਗੜ ਨੇ ਬੀਮਾਰੀਆਂ ਦੇ ਫੈਲਣ ਨੂੰ ਨਿਯੰਤਰਿਤ ਕਰਨ ਵਿੱਚ ਵੈਕਸੀਨ ਦੀ ਭੂਮਿਕਾ, ਸੁਰੱਖਿਆ ਅਤੇ ਪ੍ਰਭਾਵਕਾਰੀ” ਵਿਸ਼ੇ ਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ। ਡਾ ਜੋਤੀ ਸ਼ਰਮਾ, ਪ੍ਰੋਫੈਸਰ, ਡਾ ਐਚਐਸਜੇ ਇੰਸਟੀਚਿਉਟ ਆਫ ਡੈਂਟਲ ਸਾਇੰਸਜ਼ ਅਤੇ ਹਸਪਤਾਲ, ਪੰਜਾਬ ਯੂਨੀਵਰਸਿਟੀ, ਚੰਡੀਗੜ ਨੇ ਆਰੀਅਨਜ਼ ਦੇ ਇੰਜੀਨੀਅਰਿੰਗ, ਲਾਅ, ਮੈਨੇਜਮੈਂਟ, ਨਰਸਿੰਗ, ਫਾਰਮੇਸੀ, ਬੀ.ਐਡ ਅਤੇ ਐਗਰੀਕਲਚਰ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਡਾ ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਵੈਬਿਨਾਰ ਦੀ ਪ੍ਰਧਾਨਗੀ ਕੀਤੀ।ਡਾ ਜੋਤੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦੋ ਸਦੀਆਂ ਤੋ ਟੀਕੇ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਹਨ। ਉਨ∙ਾ ਨੇ ਕਿਹਾ ਕਿ ਇਮਿਉਨਟੀ ਦੀ ਮਿਆਦ ਵੱਖ ਵੱਖ ਬਿਮਾਰੀਆਂ ਅਤੇ ਵੱਖ ਵੱਖ ਟੀਕਿਆਂ ਨਾਲ ਵੱਖਰੀ ਹੁੰਦੀ ਹੈ। ੳਨ∙ਾ ਨੇ ਕੋਵਿਡ-19 ਟੀਕੇ ਬਾਰੇ ਵਿਦਿਆਰਥੀਆਂ ਨੂੰ ਦੱਸਿਆ।ਉਨ∙ਾ ਨੇ ਅੱਗੇ ਦੱਸਿਆ ਕਿ ਟੀਕਾ ਪ੍ਰਭਾਵਸ਼ੀਲਤਾ ਦਾ ਮਤਲਬ ਟੀਕਾ ਨਾ ਲਗਵਾਏ ਲੋਕਾਂ ਦੇ ਸਮੂਹਾਂ ਦੇ ਮੁਕਾਬਲੇ ਟੀਕਾ ਲਗਵਾਏ ਸਮੂਹ ਵਿੱਚ ਬਿਮਾਰੀ ਦੀ ਕਮੀ ਹੈ, ਜਦੋਂ ਕਿ ਪ੍ਰਭਾਵਸ਼ੀਲਤਾ ਨੂੰ ਲੋਕਾਂ ਵਿੱਚ ਟੀਕੇ ਦੀ ਵਰਤੋਂ ਲਈ ਮਨਜ਼ੂਰੀ ਮਿਲਣ ਤੋ ਬਾਅਦ ਮਾਪਿਆ ਜਾਂਦਾ ਹੈ। ਉਨ∙ਾ ਨੇ ਟੀਕਾਕਰਣ ਦੇ ਪ੍ਰੋਗਰਾਮ ਅਤੇ ਕਾਰਜ ਪ੍ਰਣਾਲੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।ਉਸਨੇ ਹਰਡ ਇਮਿਉਨਟੀ ਪ੍ਰਣਾਲੀ ਬਾਰੇ ਦੱਸਿਆ ਜਿਸ ਦੁਆਰਾ ਵੱਡੇ ਭਾਈਚਾਰੇ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਕੋਈ ਟੀਕਾ 100% ਅਸਰਦਾਰ ਨਹ ਹੁੰਦਾ, ਥੋੜੇ ਜਿਹੇ ਪ੍ਰਤੀਸ਼ਤ ਲੋਕ ਟੀਕਾਕਰਨ ਤੋਂ ਬਾਅਦ ਸੁਰੱਖਿਅਤ ਨਹ ਹੁੰਦੇ ਅਤੇ ਦੂਜਿਆਂ ਲਈ ਸੁਰੱਖਿਆ ਸਮੇਂ ਦੇ ਨਾਲ ਘੱਟ ਜਾਂਦੀ ਹੈ।

VIA PUNJAB