ਆਰੀਅਨਜ਼ ਕੈਂਪਸ ਵਿੱਚ ‘‘ਡਰੱਗ ਇੰਟਰੈਕਸ਼ਨ ਅਤੇ ਮੈਡੀਕਲ ਐਫੀਸ਼ੈਂਸੀ’’ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ

ਮੋਹਾਲੀ – ਆਰੀਅਨਜ਼ ਕਾਲੇਜ ਆਫ ਫਾਰਮੇਸੀ, ਰਾਜਪੁਰਾ, ਨੇੜੇ ਚੰਡੀਗੜ ਨੇ ਆਪਣੇ ਕੈਂਪਸ ਵਿੱਚ ‘‘ਡਰੱਗ ਇੰਟਰੈਕਸ਼ਨ ਅਤੇ ਮੈਡੀਕਲ ਐਫੀਸ਼ੈਂਸੀ’’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ। ਮਿਸਿਜ਼ ਜਾਨਵੀ ਦੁਰੇਜਾ, ਐਸੀਸਟੈਂਟ ਪ੍ਰੋਫੈਸਰ, ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸ (ਯੂਆਈਪੀਐਸ), ਚੰਡੀਗੜ ਇਸ ਮੌਕੇ ਤੇ ਮੁੱਖ ਮਹਿਮਾਨ ਸਨ। ਬੀ.ਫਾਰਮੇਸੀ, ਡੀ.ਫਾਰਮੇਸੀ, ਜੀਐਨਐਮ, ਏਐਨਐਮ, ਬੀ.ਐਸਸੀ (ਐਗਰੀਕਲਚਰ), ਡਿਪਲੋਮਾ (ਐਗਰੀਕਲਚਰ) ਆਦਿ ਦੇ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ। ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ਰੌਫੈਸਰ ਬੀ.ਐਸ ਸਿੱਧੂ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।ਮਿਸਿਜ਼ ਜਾਨਵੀ ਦੁਰੇਜਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਸ਼ੀਲੇ ਪਦਾਰਥ ਜੀਵਨ ਦੇ ਲਈ ਜਾਨਲੇਵਾ ਸਾਬਿਤ ਹੋ ਸਕਦੇ ਹਨ ਅਤੇ ਗੰਭੀਰ ਮਾਮਲਿਆਂ ਵਿੱਚ ਮੌਤ ਵੀ ਹੋ ਸਕਦੀ ਹੈ। ਅਰਧ-ਯੋਗਤਾ ਵਾਲੇ ਫਾਰਮਾਸਿਊਟੀਕਲਸ ਦੁਆਰਾ ਇਲਾਜ਼ ਤੋ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਆਕਤੀ ਨੂੰ ਸਵੈਂ-ਉਪਚਾਰ ਵਿੱਚ ਕਦੇ ਵੀ ਸ਼ਾਮਿਲ ਨਹੀ ਹੋਣਾ ਚਾਹੀਦਾ ਕਿਉਂਕਿ ਸਾਨੂੰ ਸਾਡੇ ਸਰੀਰ ਦੇ ਲੱਛਣਾਂ ਬਾਰੇ ਸਪੱਸ਼ਟ ਜਾਣਕਾਰੀ ਨਹੀ ਹੈ।ਦੁਰੇਜਾ ਨੇ ਵਿਆਕਤੀ, ਪਰਿਵਾਰ ਅਤੇ ਸਮਾਜ ਤੇ ਡਰੱਗ ਇੰਟਰੈਕਸ਼ਨ ਦੇ ਗੰਭੀਰ ਨਤੀਜਿਆਂ ਦੇ ਬਾਰੇ ਵਿੱਚ ਵੀ ਦੱਸਿਆ। ਉਹਨਾਂ ਨੇ ਦਵਾਈਆਂ ਦੇ ਸੇਵਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।ਪ੍ਰੌਫੈਸਰ ਬੀ.ਐਸ ਸਿੱਧੂ ਨੇ ਕਿਹਾ ਕਿ ਡਰੱਗ ਇੰਟਰੈਕਸ਼ਨ ਦੀ ਧਾਰਨਾ ਅਤੇ ਸਿਧਾਂਤ ਨੂੰ ਬਹੁਤ ਗੰਭੀਰਤਾਂ ਨਾਲ ਅਤੇ ਪ੍ਰਭਾਵੀ ਢੰਗ ਨਾਲ ਸੰਬੋਧਿਤ ਕਰਨ ਦੀ ਜ਼ਰੂਰਤ ਹੈ ਅਤੇ ਸਾਰੇ ਹਿੱਸੇਦਾਰਾਂ ਨੂੰ ਇਸ ਸੰਬੰਧੀ ਆਪਣੇ ਯਤਨਾਂ ਵਿੱਚ ਯੋਗਦਾਨ ਪਾਉਣ ਦੀ ਲੌੜ ਹੈ।ਡਾ ਰਮਨ ਰਾਣੀ ਗੁਪਤਾ, ਡਾਇਰੇਕਟਰ, ਅਕੈਡਮਿਕਸ; ਮਿਸਟਰ ਸਟੀਫਨ ਜਵੰਦਾਂ, ਰਜਿਸਟਰਾਰ; ਸ਼੍ਰੀਮਤੀ ਕਾਲੰਦੀ ਮਦਾਨ, ਐਚੳਡੀ, ਫਾਰਮੇਸੀ ਵਿਭਾਗ, ਸ਼੍ਰੀ ਧੀਰਜ ਮਹਿਤਾ, ਐਚੳਡੀ ਐਗਰੀਕਲਚਰ ਵਿਭਾਗ, ਮਿਸ ਹਿਮਾਂਸ਼ੀ, ਐਚੳਡੀ, ਨਰਸਿੰਗ ਵਿਭਾਗ ਵੀ ਇਸ ਮੌਕੇ ਤੇ ਮੌਜੂਦ ਸਨ।

VIA PUNJAB