ਆਰੀਅਨਜ਼ ਗਰੁਪ ਆੱਫ ਕਾਲੇਜ਼ਿਜ ਵਿੱਚ ਅੱਗ ਸੁਰਖਿਆ ਹਫਤਾ ਮਨਾਇਆ ਗਿਆ

ਮੋਹਾਲੀ – ਅਚਾਨਕ ਅੱਗ ਲਗਨ ਦੇ ਹਾਲਾਤਾਂ ਤੋ ਬਚਾਵ ਦੇ ਲਈ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਲਈ ਆਰੀਅਨਜ਼ ਗਰੁਪ ਆੱਫ ਕਾਲੇਜ਼ਿਜ, ਰਾਜਪੁਰਾ, ਨੇੜੇ ਚੰਡੀਗੜ ਨੇ ਰਾਜਪੁਰਾ ਫਾਇਰ ਸਟੇਸ਼ਨ ਦੀ ਮਦਦ ਦੇ ਨਾਲ ਅੱਗ ਸੁਰਖਿਆ ਹਫਤੇ ਦੇ ਇੱਕ ਭਾਗ ਦੇ ਰੂਪ ਵਿੱਚ ਮੋਕ ਅਭਿਆਸ ਅਤੇ ਅੱਗ ਸੁਰਖਿਆ ਅਭਿਆਸ ਦਾ ਆਯੋਜਨ ਕੀਤਾ।ਸਰਦਾਰ ਰਾਜਪਾਲ ਸਿੰਘ, ਫਾਇਰ ਸਟੇਸ਼ਨ ਅਧਿਕਾਰੀ, ਰਾਜਪੁਰਾ; ਸ਼੍ਰੀ ਮਲਕੀਤ ਸਿੰਘ, ਉਪ ਫਾਇਰ ਬ੍ਰਿਗੇਡ ਅਧਿਕਾਰੀ, ਰਾਜਪੁਰਾ ਨੇ ਆਪਣੀ ਟੀਮ ਦੇ ਹੋਰ ਮੈਂਬਰਾਂ ਦੇ ਨਾਲ ਅੱਗ ਸੁਰਖਿਆ ਉਪਕਰਣਾਂ ਦੀ ਵਰਤੋ ਕਰ ਅੱਗ ਲਗਨ ਦੇ ਹਾਲਾਤ ਵਿੱਚ ਜੀਵਨ ਰਖਿਅਕ ਅਤੇ ਬਚਾਵ ਤਕਨੀਕਾਂ ਦੇ ਬਾਰੇ ਵਿਦਿਆਰਥੀਆਂ ਅਤੇ ਸਟਾੱਫ ਨੂੰ ਜਾਗਰੂਕ ਕੀਤਾ। ਆਰੀਅਨਜ਼ ਗਰੁਪ ਦੇ ਡਾਇਰੇਕਟਰ, ਪ੍ਰੌਫੈਸਰ ਬੀ.ਐਸ ਸਿੱਧੂ ਵੀ ਇਸ ਮੋਕੇ ਮੋਜੂਦ ਸਨ।ਇਸ ਅਭਿਆਸ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾੱਫ ਦੇ ਵਿੱਚ ਅੱਗ ਬੁਝਾਉਣ ਦੀਆਂ ਤਕਨੀਕਾਂ ਦੇ ਬਾਰੇ ਜਾਗਰੂਕ ਪੈਦਾ ਕਰਨਾ ਸੀ ਅਤੇ ਅਜਿਹੇ ਹਾਲਾਤਾਂ ਵਿੱਚ ਤੇਜੀ ਨਾਲ ਕੰਮ ਕਰਨ ਬਾਰੇ ਦਸਣਾ ਸੀ। ਵਿਦਿਆਰਥੀਆਂ ਅਤੇ ਸਟਾੱਫ ਨੂੰ ਮੋਕ ਡ੍ਰਿਲ ਅਤੇ ਸੁਰਖਿਆ ਤਕਨੀਕਾਂ ਦੇ ਬਾਰੇ ਸਮਝਾਇਆ ਗਿਆ।

VIA PUNJAB