- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਦੇ ਜੇਕੇ ਵਿਦਿਆਰਥੀਆਂ ਨੇ ਕੀਤਾ ਰਮਦਾਨ ਐਪ ਦਾ ਨਵਾਂ ਵਰਜ਼ਨ ਲਾਂਚ
ਐਪ ਨਾਲ ਰਮਦਾਨ ਦੇ ਦੌਰਾਨ ਸਾਰੇ ਮੁਸਲਿਮ ਭਾਈਚਾਰੇ ਨੂੰ ਸਮਾਂ ਪ੍ਰਬੰਧਨ ਵਿੱਚ ਮਦਦ ਮਿਲੇਗੀ
ਮੋਹਾਲੀ – ਰਮਦਾਨ ਦੇ ਸਮੇਂ ਮੁਸਲਿਮ ਭਾਈਚਾਰੇ ਦੀ ਸੇਵਾ ਲਈ ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ ਦੀ ਕੰਪਿਊਟਰ ਸਾਇੰਸ ਬ੍ਰਾਂਚ ਦੀਆਂ ਜੰਮੂ ਕਸ਼ਮੀਰ ਦੀਆਂ 4 ਕੁੜੀਆਂ ਨੇ ਅੇਂਡਰੋਇਡ ਐਪ ”ਰਮਦਾਨ ਐਪ” ਦਾ ਨਵਾਂ ਵਰਜ਼ਨ ਲਾਂਚ ਕੀਤਾ ਹੈ। ਇਸ ਐਪ ਵਿੱਚ ਕੁਝ ਜਰੂਰੀ ਬਦਲਾਵ ਰਮਦਾਨ ਕਰੀਮ–2019 ਦੇ ਅਨੁਸਾਰ ਕੀਤੇ ਗਏ ਹਨ।ਇਹਨਾਂ ਜੇਕੇ ਕੁੜੀਆ ਵੱਲੋਂ ਵਿਕਸਿਤ ਰਮਦਾਨ ਐਪ ਨਾਲ ਹੁਣ ਰਮਦਾਨ ਦੇ ਦੌਰਾਨ ਸਾਰੇ ਮੁਸਲਿਮ ਭਾਈਚਾਰੇ ਨੂੰ ਸਮਾਂ ਪ੍ਰਬੰਧਨ ਦੀ ਸਮੱਸਿਆਂ ਹੱਲ ਕਰਨ ਵਿੱਚ ਮਦਦ ਮਿਲੇਗੀ। ਰਮਜ਼ਾਨ ਸੀਜ਼ਨ ਦੇ ਅਨੁਸਾਰ ਸਵੇਰੇ ਸੇਹਰੀ ਦੇ ਭੋਜਨ ਖਾਣ ਸਮੇਂ ਅਤੇ ਸ਼ਾਮ ਨੂੰ ਇਫਤਾਰ ਦੇ ਭੋਜਨ ਖਾਣ ਸਮੇਂ ਨਾਲ ਐਪ ਨੂੰ ਅਪਡੇਟ ਕੀਤਾ ਗਿਆ ਹੈ।ਇਸ ਐਪ ਵਿੱਚ ਵਿੱਚ ਆਟੋਮੈਟਿਕ ਅਲਾਰਮ ਹੋਵੇਗਾ ਜੋ ਸਵੇਰੇ ਸੇਹਰੀ ਸਮੇਂ ਜਾਗਣ ਅਤੇ ਸ਼ਾਮ ਨੂੰ ਇਫਤਾਰ ਦੇ ਭੋਜਨ ਖਾਣ ਸਮੇਂ ਵੱਜ ਜਾਵੇਗਾ। ਇਹ ਐਪ ਗੂਗਲ ਪਲੇਅ ਸਟੋਰ ਤੇ ਉਪਲੱਬਧ ਹੈ।ਸ਼੍ਰੀਨਗਰ ਦੀਆਂ ਰਹਿਣ ਵਾਲੀਆਂ ਬੀ.ਟੈਕ ਦੀਆਂ ਵਿਦਿਆਰਥਣਾਂ ਮਹਵਿਸ਼ ਰਸ਼ੀਦ ਅਤੇ ਬਿਸਮਾਂ ਪ੍ਰਵੀਣ ਜਦਕਿ ਜੰਮੂ ਦੀਆਂ ਰਹਿਣ ਵਾਲੀਆਂ ਪੂਜਾ ਸਫਾਈਆ ਅਤੇ ਮਾਨਸੀ ਸਲਾਰਿਆਂ ਨੇ ਇਸ ਐਪ ਨੂੰ ਵਿਕਸਿਤ ਕਰਕੇ ਇੱਕ ਦੂਜੇ ਦੇ ਧਰਮ ਦੇ ਲਈ ਧਾਰਮਿਕ ਵਿਸ਼ਵਾਸ, ਭਾਈਚਾਰੇ ਅਤੇ ਆਦਰ ਦਾ ਸਹੀ ਉਦਾਹਰਣ ਪੇਸ਼ ਕੀਤਾ ਹੈ ਜਿਸ ਨਾਲ ਪੂਰੇ ਭਾਈਚਾਰੇ ਨੂੰ ਸਮਾਂ ਪ੍ਰਬੰਧਨ ਵਿੱਚ ਮਦਦ ਮਿਲੇਗੀ।ਆਰੀਅਨਜ਼ ਗਰੁੱਪ ਦੇ ਚੈਅਰਮੇਨ, ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਹਮੇਸ਼ਾਂ ਆਪਣੇ ਵਿਦਿਆਰਥੀਆਂ ਨੂੰ ਖੋਜਾਂ ਤੇ ਕੰਮ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਜੋ ਉਹਨਾਂ ਵਿੱਚ ਅਤੇ ਸਮਾਜ ਵਿੱਚ ਕ੍ਰਾਂਤੀ ਲਿਆ ਸਕਦੇ ਹਨ। ਉਹਨਾਂ ਨੇ ਕਿਹਾ ਕਿ ਕਸ਼ਮੀਰੀ ਵਿਦਿਆਰਥੀਆਂ ਦੇ ਅੰਦਰ ਨਵੀਂ ਖੋਜਾਂ ਕਰਨ ਦੀ ਇੱਕ ਤ੍ਰਿਸ਼ਨਾ ਹੁੰਦੀ ਹੈ ਇਸ ਲਈ ਆਰੀਅਨਜ਼ ਉਹਨਾਂ ਨੂੰ ਉਹਨਾਂ ਦੀਆਂ ਖੋਜਾਂ ਦੇ ਲਈ ਹਮੇਸ਼ਾ ਸਹਿਯੋਗ ਕਰਦਾ ਹੈ। ਵਿਦਿਆਰਥੀਆਂ ਨੇ ਬੋਲਦੇ ਹੋਏ ਕਿਹਾ ਕਿ ਇਹ ਐਪ ਉਹਨਾਂ ਮੁਸਲਿਮ ਲੋਕਾਂ ਦੀ ਸਮੱਸਿਆਂ ਦਾ ਹੱਲ ਕਰੇਗਾ ਜੋ ਰਮਦਾਨ ਮਹੀਨੇ ਦੇ ਵੱਖ-ਵੱਖ ਭੌਤਿਕ ਜਾਂ ਜੈਵਿਕ ਤੱਤਾਂ ਕਾਰਨ ਮੁਸ਼ਿਕਲਾਂ ਦਾ ਸਾਹਮਣਾ ਕਰਦੇ ਹਨ। ਕੁੜੀਆ ਨੇ ਕਿਹਾ ਕਿ ਸਾਡੇ ਵੱਲੋਂ ਭਾਈਚਾਰੇ ਲਈ ਇਹ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ।ਇਹ ਵਰਨਣਯੋਗ ਹੈ ਕਿ ਇਸ ਤੋ ਪਹਿਲਾਂ, ਆਰੀਅਨਜ਼ ਦੇ ਵਿਦਿਆਰਥੀਆਂ ਨੇ ਪੰਜ ਪ੍ਰਮੁੱਖ ਖੋਜਾਂ ਕੀਤੀਆਂ ਸਨ ਜਿਵੇਂ ਕਿ “ਆਰੀਅਨਜ਼ ਐਂਡਰੋਇਡ ਐਪ” ਜਿਸ ਨਾਲ ਕੈਂਪਸ ਨੂੰ ਪੇਪਰ ਫਰੀ ਕਰਨ ਦੇ ਲਈ ਵਿਕਸਿਤ ਕੀਤਾ ਗਿਆ, “ਆਰੀਅਨਜ਼ ਸੇਵ ਕਸ਼ਮੀਰ ਐਪ” ਜਿਸ ਨਾਲ ਕਸ਼ਮੀਰ ਨੂੰ ਹੜਾਂ ਦੇ ਦੌਰਾਨ ਬਚਾਵ ਅਭਿਆਨ ਦੇ ਲਈ ਵਿਕਸਿਤ ਕੀਤਾ ਗਿਆ ਸੀ, “ਆਰੀਅਨਜ਼ਲਾਈਫ ਸੇਵਿੰਗ ਗਲੱਵਸ” ਜਿਸ ਨਾਲ ਦਿਲ ਦੇ ਦੌਰੇ ਦੇ ਖਤਰੇ ਵਾਲੇ ਲੋਕਾਂ ਦੇ ਲਈ ਸਮੇਂ ਤੇ ਸਹਾਇਤਾ ਪਹੁੰਚਾਉਣ ਦੇ ਲਈ ਵਿਕਸਿਤ ਕੀਤਾ ਗਿਆ, “ਆਰੀਅਨਜ਼ ਸੇਫਟੀ ਹੈਲਮੇਟ” ਜਿਸ ਨੂੰ ਕੰਸਟਰਕਸ਼ਨ/ ਮਾਈਨਿੰਗ/ ਇੰਡਸਟਰੀਅਲ ਸਾਈਟ ਤੇ ਦੁਰਘਟਨਾ ਹੋਣ ਦੀ ਸਥਿਤੀ ਵਿੱਚ ਤੁਰੰਤ ਮੁੱਢਲੀ ਸਹਾਇਤਾ ਪਹੁੰਚਾਉਣ ਦੇ ਲਈ ਤਿਆਰ ਕੀਤਾ ਗਿਆ ਹੈ, ‘ਈ-ਮੁੰਸ਼ੀ –ਐਡਵੋਕੇਟ ਡਾਇਰੀ ਐਂਡਰੋਇਡ ਐਪ’ ਜੋ ਅਲਾਰਮ ਸੰਚਾਲਨ ਦਾ ਕੰਮ ਕਰੇਗਾ ਅਤੇ ਵਕੀਲਾਂ ਨੂੰ ਮਹੱਤਵਪੂਰਣ ਕੋਰਟ ਦੀ ਤਾਰੀਖ ਅਤੇ ਕੇਸਾਂ ਬਾਰੇ ਯਾਦ ਕਰਾਏਗਾ; ”ਆਰੀਅਨਜ਼ ਸ਼ਿਕਾਰਾ ਐਪ” ਜਿਸਦੇ ਦੁਆਰਾ ਡੱਲ ਲੇਕ ਤੇ ਸ਼ਿਕਾਰਾ ਨੂੰ ਆਨਲਾਇਨ ਬੁੱਕ ਕੀਤਾ ਜਾ ਸਕੇਗਾ ਅਤੇ ‘ਆਰੀਅਨਜ਼ ਸੋਲਰ ਬੋਟ’ ਆਦਿ ਐਪਸ ਨੂੰ ਵਿਭਿੰਨ ਸਰਕਾਰੀ ਪੱਧਰਾਂ ਤੇ ਲਾਂਚ ਕੀਤਾ ਗਿਆ ਅਤੇ ਇਹਨਾਂ ਨੂੰ ਸਰਾਹਿਆ ਗਿਆ।ਇਹ ਦੱਸਣਯੋਗ ਹੈ ਕਿ ਆਰੀਅਨਜ਼ ਜੇਕੇ ਦੇ ਵਿਦਿਆਰਥੀਆਂ ਦੇ ਲਈ ਇੱਕ ਪਸੰਦੀਦਾ ਜਗਾਂ ਬਣ ਗਿਆ ਹੈ। ਚੰਡੀਗੜ ਦੇ ਨੇੜੇ ਅਤੇ ਕਸ਼ਮੀਰ ਦੇ ਬਾਹਰ ਆਰੀਅਨਜ਼ ਇੱਕਮਾਤਰ ਅਜਿਹਾ ਕੈਂਪਸ ਹੈ ਜਿਸ ਵਿੱਚ ਜਿਆਦਾਤਰ ਵਿਦਿਆਰਥੀ ਜੰਮੂ ਅਤੇ ਕਸ਼ਮੀਰ ਤੋ ਹਨ। ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋ 2000 ਤੋ ਜਿਆਦਾ ਜੇਕੇ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਹਨਾਂ ਵਿੱਚ ਬੀ.ਟੈਕ, ਲੀਟ, ਐਲਐਲਬੀ, ਬੀਏ-ਐਲਐਲਬੀ, ਐਮਬੀਏ, ਬੀਬੀਏ, ਬੀਸੀਏ, ਬੀ.ਕਾੱਮ, ਬੀ.ਐਸਸੀ (ਐਗਰੀ), ਜੀਐਨਐਮ, ਏਐਨਐਮ, ਬੀ.ਐੱਡ, ਐਮਏ (ਐਜੁਕੇਸ਼ਨ), ਬੀ.ਫਾਰਮੇਸੀ, ਡੀ.ਫਾਰਮੇਸੀ, ਪੋਲੀਟੈਕਨਿਕ, ਡਿਪਲੋਮਾ ਆਦਿ ਸ਼ਾਮਿਲ ਹਨ।


