ਆਰੀਅਨਜ਼ ਗਰੁੱਪ ਦੇ ਐਗਰੀਕਲਚਰ ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਛਾਏ

ਮੋਹਾਲੀ – ਹਰ ਖੇਤਰ ਵਿੱਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ, ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੀਆਂ 4 ਕੁੜੀਆਂ ਨੇ ਆਪਣੇ ਮਾਤਾ-ਪਿਤਾ, ਕਾਲੇਜ ਅਤੇ ਰਾਜ ਦਾ ਮਾਣ ਵਧਾਇਆ ਹੈ। 4 ਲੜਕਿਆਂ ਨੇਹਾ ਭਾਰਤੀ, ਮਨਪ੍ਰੀਤ ਮਲਾਂਚ, ਸਿਮਰਨ ਬਧਾਨ ਅਤੇ ਸਪਨਾ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ ਬੀ.ਐਸਸੀ ਐਗਰੀਕਲਚਰ (4 ਸਮੈਸਟਰ) ਦੇ ਨਤੀਜਿਆਂ ਵਿੱਚ ਛਾਈਆਂ ।ਬਿਹਾਰ ਸ਼ਰੀਫ (ਬਿਹਾਰ) ਦੀ ਨੇਹਾ ਭਾਰਤੀ ਨੇ 88.6% ਨੰਬਰ ਪ੍ਰਾਪਤ ਕਰ ਕੇ ਪਹਿਲਾਂ ਸਥਾਨ, ਕਾਂਗੜਾ (ਹਿਮਾਚਲ ਪ੍ਰਦੇਸ਼) ਦੀ ਮਨਪ੍ਰੀਤ ਮਲਾਂਚ ਨੇ 84.8% ਨੰਬਰਾਂ ਦੇ ਨਾਲ ਦੂਜਾ ਸਥਾਨ, ਊਨਾ (ਹਿਮਾਚਲ ਪ੍ਰਦੇਸ਼) ਦੀ ਸਿਮਰਨ ਬਧਾਨ ਨੇ 84.5% ਨੰਬਰ ਪ੍ਰਾਪਤ ਕਰ ਕੇ ਤੀਜਾ ਸਥਾਨ ਜਦਕਿ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੀ ਸਪਨਾ ਸਿੰਘ ਨੇ 84.3% ਨੰਬਰਾਂ ਦੇ ਨਾਲ ਚੌਥਾ ਸਥਾਨ ਹਾਸਿਲ ਕੀਤਾ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਉਹਨਾਂ ਦੀ ਕੜੀ ਮਿਹਨਤ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਨਾਲ ਮੁਕਾਬਲਾ ਕਰ ਰਹੀਆਂ ਹਨ ਜਿਵੇਂ ਕਿ ਅਕਾਦਮਿਕ, ਖੇਲਾਂ, ਖੋਜਾਂ, ਸੱਭਿਆਚਾਰਿਕ ਗਤੀਵਿਧੀਆਂ ਆਦਿ। ਉਹਨਾਂ ਦੇ ਨਤੀਜੇ ਨਾਲ ਜਿਆਦਾ ਤੋ ਜਿਆਦਾ ਮਾਤਾ-ਪਿਤਾਂ ਆਪਣੀਆਂ ਕੁੜੀਆਂ ਨੂੰ ਉੱਚ ਸਿੱਖਿਆ ਦੇ ਲਈ ਭੇਜਣ ਦੇ ਲਈ ਪ੍ਰੇਰਿਤ ਕਰਨਗੇ। ਐਗਰੀਕਲਚਰ ਦੇ ਐਚੳਡੀ, ਸ਼੍ਰੀ ਧੀਰਜ ਮਹਿਤਾ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਕਾਲੇਜ ਦੇ ਇਸ ਤਰਾਂ ਦੇ ਨਤੀਜੇ ਕਾਲੇਜ ਨੂੰ ਵਿਦਿਆਰਥੀਆਂ ਦੀ ਪਸੰਦੀਦਾ ਜਗਾਂ ਬਣਾਉਂਦੇ ਹਨ। ਉੱਚ ਗੁਣਵੱਤਾ ਦੀ ਸਿੱਖਿਆ ਪ੍ਰਦਾਨ ਕਰਨਾ ਸਾਡੇ ਇੰਸਟੀਚਿਊਟ ਦਾ ਉਦੇਸ਼ ਹੈ ਅਤੇ ਵਿਦਿਆਰਥੀਆਂ ਦੇ ਨਤੀਜਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਅਸੀ ਆਪਣੇ ਯਤਨਾਂ ਵਿੱਚ ਸਫਲ ਹੋ ਰਹੇ ਹਾਂ।ਇਸ ਉਪਲੱਬਧੀ ਤੇ ਖੁਸ਼ੀ ਦਾ ਅਨੁਭਵ ਕਰਦੇ ਹੋਏ, ਟਾੱਪਰਸ ਨੇ ਕਿਹਾ ਕਿ ਇਹ ਭਾਵਨਾ ਇੱਕ ਅਜਿਹੀ ਚੀਜ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਅਸੀ ਆਪਣੇ ਅਧਿਆਪਕਾਂ ਅਤੇ ਮਾਤਾ-ਪਿਤਾਂ ਦੇ ਸ਼ੁਕਰਗੁਜਾਰ ਹਾਂ ਜਿਹਨਾਂ ਦੀ ਵਜਾਂ ਨਾਲ ਅਸੀ ਆਪਣੇ ਮਾਤਾ-ਪਿਤਾਂ, ਅਧਿਆਪਕਾਂ ਨੂੰ ਖੁਦ ਤੇ ਮਾਣ ਕਰਨ ਦੇ ਯੋਗ ਬਣਾਈਆਂ ਹੈ।

VIA PUNJAB