ਆਰੀਅਨਜ਼ ਗਰੁੱਪ ਦੇ ਬੀ.ਐੱਡ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਛਾਏ

ਮੋਹਾਲੀ – ਇੱਕ ਵਾਰ ਫਿਰ ਤੋਂ ਆਰੀਅਨਜ਼ ਕਾਲੇਜ ਆਫ ਐਜੁਕੇਸ਼ਨ, ਰਾਜਪੁਰਾ ਨੇੜੇ ਚੰਡੀਗੜ ਦੀਆਂ ਬੀ.ਐੱਡ ਦੂਜੇ ਸਮੈਸਟਰ ਦੀਆਂ 3 ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ ਦੂਜੇ ਸਮੈਸਟਰ ਦੀ ਪ੍ਰੀਖਿਆਵਾਂ ਵਿੱਚ ਸ਼ਵੇਤਾ ਬੰਸਲ (ਰਾਜਪੁਰਾ) ਨੇ 81.8% ਅੰਕ ਪ੍ਰਾਪਤ ਕਰ ਕੇ ਪਹਿਲਾਂ ਸਥਾਨ, ਬਲਵਿੰਦਰ ਕੌਰ (ਫਿਰੋਜਪੁਰ) ਨੇ 81.6% ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਰੰਜਨਾ ਕੁਮਾਰੀ (ਚੰਡੀਗੜ) ਨੇ 80.8% ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ। ਆਰੀਅਨਜ਼ ਕਾਲੇਜ ਆਫ ਐਜੁਕੇਸ਼ਨ ਦੀ ਪ੍ਰਿੰਸੀਪਲ, ਡਾ.ਰਮਨ ਰਾਣੀ ਗੁਪਤਾ ਨੇ ਇਸ ਉਪਲੱਬਧੀ ਦੇ ਲਈ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਕਾਲੇਜਾਂ ਨੂੰ ਇਸ ਤਰਾਂ ਦੇ ਨਤੀਜੇ ਕਾਲੇਜ ਨੂੰ ਵਿਦਿਆਰਥੀਆਂ ਦੇ ਸਭ ਤੋਂ ਪਸੰਦੀਦਾ ਸਥਾਨ ਬਣਾਉਂਦੇ ਹਨ। ਸਿੱਖਿਆ ਸੰਸਥਾਂ ਦਾ ਉਦੇਸ਼ ਉੱਚ ਗੁਣਵੱਤਾ ਦੀ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਵਿਦਿਆਰਥੀਆਂ ਦੇ ਨਤੀਜਿਆਂ ਤੋ ਇਹ ਸਿੱਧ ਹੋ ਗਿਆ ਹੈ ਕਿ ਅਸੀ ਆਪਣੇ ਯਤਨਾਂ ਵਿੱਚ ਸਫਲ ਹੋ ਰਹੇ ਹਾਂ।

VIA PUNJAB