ਆਰੀਅਨਜ਼ ਦਾ 9ਵਾਂ ਡਿਗਰੀ ਵੰਡ ਸਮਾਰੋਹ 27 ਜੁਲਾਈ ਨੂੰ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ 27 ਜੁਲਾਈ ਨੂੰ ਪੀਐਚਡੀ ਚੈਂਬਰ, ਸੈਕਟਰ-31ਏ, ਚੰਡੀਗੜ ਵਿੱਚ ਆਪਣੇ ਗ੍ਰੇਜੁਏਸ਼ਨ ਅਤੇ ਪੋਸਟ ਗ੍ਰੇਜੁਏਸ਼ਨ ਵਿਦਿਆਰਥੀਆਂ ਨੂੰ ਡਿਗਰੀ ਸਰਟੀਫਿਕੇਟ ਨਾਲ ਸਨਮਾਨਿਤ ਕਰਨ ਦੇ ਲਈ ਆਪਣੇ 9ਵੇਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕਰਨ ਜਾ ਰਿਹਾ ਹੈ। ਪ੍ਰੌਫੈਸਰ (ਡਾ.) ਬੀਐਸ ਘੁੰਮਣ, ਉੱਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਇਸ ਮੋਕੇ ਤੇ ਮੁੱਖ ਮਹਿਮਾਨ ਹੋਣਗੇ।ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪਣੇ ਡਿਗਰੀ ਵੰਡ ਸਮਾਰੋਹ ਵਿੱਚ ਆਰੀਅਨਜ਼ ਬੀ.ਟੈੱਕ, ਬੀਬੀਏ, ਬੀਸੀਏ, ਐਮਬੀਏ, ਬੀ.ਐੱਡ, ਬੀਏ, ਬੀ.ਕਾੱਮ ਦੇ ਵਿਦਿਆਰਥੀਆਂ ਨੂੰ ਡਿਗਰੀ ਦਿੱਤੀ ਜਾਵੇਗੀ।ਕਟਾਰੀਆ ਨੇ ਅੱਗੇ ਕਿਹਾ ਕਿ ਆਰੀਅਨਜ਼ ਪਹਿਲਾਂ ਤੋ ਹੀ ਆਪਣੇ 13ਵੇਂ ਬੈਚ ਵਿੱਚ ਦਾਖਿਲ ਹੋ ਚੁੱਕਿਆ ਹੈ ਅਤੇ ਇਹ ਆਰੀਅਨਜ਼ ਦੇ ਵਿਦਿਆਰਥੀਆਂ, ਸਟਾਫ ਅਤੇ ਮੈਨੇਜਮੈਂਟ ਦੇ ਲਈ ਮਾਣ ਦੀ ਗੱਲ ਹੈ ਕਿ ਉਹ ਆਪਣੇ ਪਾਸ ਹੋ ਚੁੱਕੇ ਵਿਦਿਆਰਥੀਆਂ ਨੂੰ ਡਿਗਰੀ ਦੇ ਨਾਲ ਸਨਮਾਨਿਤ ਕਰੇਗਾ।ਕਟਾਰੀਆ ਨੇ ਅੱਗੇ ਕਿਹਾ ਕਿ ਥੋੜੇ ਜਿਹੇ ਸਮੇਂ ਵਿੱਚ ਆਰੀਅਨਜ਼ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮ ਖੱਟਿਆ ਹੈ ਅਤੇ ਆਰੀਅਨਜ਼ ਆਪਣੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਦੀ ਸਿੱਖਿਆ ਦਿੰਦਾ ਹੈ ਤਾਂਕਿ ਉਹ ਆਪਣੀ ਨੌਕਰੀ ਨੂੰ ਚੰਗੀ ਤਰਾਂ ਪੂਰਾ ਕਰ ਸਕਣ।

VIA PUNJAB