- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰੀਅਨਜ਼ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਨੇ ਪਲਾਸਟਿਕ ਬੋਤਲਾਂ ਨਾਲ ਬੈਂਚ ਅਤੇ ਮਿੰਨੀ ਗ੍ਰੀਨ ਹਾਊਸ ਬਣਾਇਆ
ਮੋਹਾਲੀ – ਚੰਡੀਗੜ ਰਾੱਕ ਗਾਰਡਨ ਦੇ ਨਿਰਮਾਤਾ ਸਵ. ਸ਼੍ਰੀ ਨੇਕ ਚੰਦ ਤੋ ਪ੍ਰੇਰਿਤ ਹੋ ਕੇ ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਰਾਜਪੁਰਾ ਨੇੜੇ ਚੰਡੀਗੜ ਦੇ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਖਾਲੀ ਪਲਾਸਟਿਕ ਦੀਆਂ ਬੋਤਲਾਂ ਤੋਂ ਕਾਲੇਜ ਵਿੱਚ ਕੁਝ ਉਪਯੋਗੀ ਚੀਜ਼ਾਂ ਤਿਆਰ ਕੀਤੀਆ ਹਨ।ਜਿਆਦਾ ਜਾਣਕਾਰੀ ਦਿੰਦਿਆਂ, ਮਿਸ ਰਾਜਦੀਪ ਕੌਰ, ਐਚੳਡੀ, ਸਿਵਿਲ ਡਿਪਾਰਟਮੈਟ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਖਾਲੀ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਾਲ 4-5 ਵਿਆਕਤੀਆਂ ਦੇ ਬੈਠਣ ਲਈ ਇੱਕ ਬੈਂਚ ਬਣਾਇਆ ਹੈ। ਕੈਂਪਸ ਨੂੰ ਪਲਾਸਟਿਕ ਮੁਕਤ ਕਰਨ ਦੇ ਮਕਸਦ ਨਾਲ ਬੀ.ਟੈਕ ਫਾਈਨਲ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿਦਿਆਰਥੀਆਂ ਨੀਤੇਸ਼ ਕੁਮਾਰ, ਬਬਲੂ ਚੌਧਰੀ, ਫੈਜ਼ਾਨ, ਓਮਾਨ ਖ਼ਾਨ, ਸੋਨੂੰ ਕੁਮਾਰ, ਇਸ਼ਫਾਕ ਨੇ ਪਲਾਸਟਿਕ ਦੀ ਵਰਤੋਂ ਕਰਕੇ ਇਸ ਲਾਭਦਾਇਕ ਉਤਪਾਦ ਨੂੰ ਬਣਾ ਕੇ ਇਕ ਛੋਟੀ ਪਹਿਲ ਕੀਤੀ ਹੈ। ਇੰਨਾਂ ਹੀ ਨਹੀ ਆਰੀਅਨਜ਼ ਦੇ ਐਗਰੀਕਲਚਰ ਡਿਪਾਰਟਮੈਂਟ ਦੇ ਐਚੳਡੀ, ਮਿਸਟਰ ਧੀਰਜ ਦੀ ਅਗਵਾਈ ਵਿੱਚ ਐਗਰੀਕਲਚਰ ਵਿਦਿਆਰਥੀਆਂ ਦੀ ਸਹਾਇਤਾ ਨਾਲ ਇਹਨਾਂ ਵਿਦਿਆਰਥੀਆਂ ਨੇ ਜਿਆਦਾ ਠੰਢ ਜਾਂ ਗਰਮੀ ਤੋਂ ਪੌਦਿਆਂ ਨੂੰ ਬਚਾਉਣ ਦੇ ਲਈ ਖਾਲੀ ਬੇਕਾਰ ਬੌਤਲਾਂ ਦੀ ਮਦਦ ਨਾਲ ਮਿੰਨੀ ਗਰੀਨ ਹਾਊਸ ਪਲਾਂਟ ਵੀ ਬਣਾਇਆ ਹੈ। ਇਹਨਾਂ ਉਤਪਾਦਾਂ ਤੇ ਕਰੀਬ 1800 ਬੋਤਲਾਂ ਦੇ ਇਲਾਵਾ ਸੀਮੇਂਟ, ਰੇਤ, ਬਾਂਸ ਆਦਿ ਦਾ ਲਗਭਗ 1200 ਰੁਪਏ ਖਰਚ ਹੋਇਆ ਹੈ। ਆਰੀਅਨਜ਼ ਗਰੂਪ ਦੇ ਡਾਇਰੈਕਟਰ ਪ੍ਰੋਫੈਸਰ ਬੀ ਐਸ ਸਿੱਧੂ ਨੇ ਕਿਹਾ ਕਿ ਇਸ ਨਵੀਨਕਾਰ ਯੁੱਗ ਵਿਚ ਸਮਾਜ ਵਿਚ ਕੁਝ ਬਦਲਾਅ ਲਿਆਉਣ ਲਈ ਮਹਿੰਗੇ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਬੇਕਾਰ ਵਸਤੂਆਂ ਦੀ ਮੁੜ ਵਰਤੋਂ ਨਾਲ ਆਲੇ ਦੁਆਲੇ ਅਤੇ ਵਾਤਾਵਰਨ ਨੂੰ ਪਲਾਸਟਿਕ ਅਤੇ ਪ੍ਰਦੂਸ਼ਣ ਮੁਕਤ ਕਰ ਸਕਦੇ ਹਾਂ।


