- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰੀਅਨਜ਼ ਦੇ ਸਿਵਿਲ ਇੰਜਨੀਅਰਿੰਗ ਵਿਦਿਆਰਥੀਆਂ ਨੇ ਅੰਬਾਲਾ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦਾ ਕੀਤਾ ਦੌਰਾ
ਮੋਹਾਲੀ – ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਰਾਜਪੁਰਾ ਨੇੜੇ ਚੰਡੀਗੜ ਦੇ ਸਿਵਿਲ ਇੰਜਨੀਅਰਿੰਗ ਵਿਭਾਗ ਨੇ ਅੰਬਾਲਾ ਸਿੰਘਵਾਲਾ ਵਿਖੇ ਸਥਿਤ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਇੱਕ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ। ਉਦਯੋਗਿਕ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਨੂੰ ਵਧਾਉਣਾ ਅਤੇ ਉਹਨਾਂ ਨੂੰ ਕੱਚੇ ਪਾਣੀ ਦੀ ਸ਼ੁੱਧਤਾ ਵਿੱਚ ਸ਼ਾਮਿਲ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰਨ ਬਾਰੇ ਜਾਗਰੂਕ ਕਰਨਾ ਸੀ। ਵਿਦਿਆਰਥੀਆਂ ਨੇ ਟ੍ਰੀਟਮੈਂਟ ਪਲਾਂਟ ਦੀਆਂ ਵੱਖ ਇਕਾਇਆ ਜਿਵੇਂ ਸੇਡੀਮੇਸ਼ਨ ਟੈਂਕ, ਕੋਗੂਲੇਸ਼ਨ ਟੈਂਕ, ਤੇਜ਼ੀ ਨਾਲ ਰੇਤ ਫਿਲਟਰ ਅਤੇ ਕੀਟਾਣੂ ਮੁਕਤ ਯੂਨਿਟ ਦਾ ਦੌਰਾ ਕੀਤਾ ਅਤੇ ਗੰਦੇ ਪਾਣੀ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਵੱਖ-ਵੱਖ ਤਕਨੀਕਾਂ ਬਾਰੇ ਸਿੱਖਿਆ। ਟ੍ਰੀਟਮੈਂਟ ਪਲਾਂਟ ਦੇ ਜੂਨੀਅਰ ਇੰਜਨੀਅਰ, ਇੰਜ. ਸ਼ਲਿੰਦਰ ਭਵਾਨੀ ਨੇ ਟੀ੍ਰਟਮੈਂਟ ਪਲਾਂਟ ਦੀਆਂ ਸਾਰੀਆਂ ਇਕਾਈਆਂ ਦੇ ਨਾਲ-ਨਾਲ ਵੰਡ ਪ੍ਰਣਾਲੀ ਬਾਰੇ ਦੱਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਬਿਹਤਰੀ, ਦੂਸ਼ਿਤ ਤੱਤਾਂ ਨੂੰ ਹਟਾਉਣ, ਖਰਚੇ ਬਚਾਉਣ ਦੇ ਢੰਗਾਂ , ਸੰਕਟ ਸਮੇਂ ਪਾਣੀ ਪ੍ਰਬੰਧਨ, ਸਵਾਦ ਅਤੇ ਪਾਣੀ ਦੀ ਸਪੱਸ਼ਟਤਾ ਵਿੱਚ ਸੁਧਾਰ ਬਾਰੇ ਵੀ ਚਾਨਣਾ ਪਾਇਆ।ਵਿਦਿਆਰਥੀਆਂ ਨੇ ਗੰਦੇ ਪਾਣੀ ਦੇ ਪ੍ਰਾਈਮਰੀ, ਸੈਕੰਡਰੀ ਅਤੇ ਤੀਜੇ ਇਲਾਜ ਦੀ ਧਾਰਨਾ ਨੂੰ ਸਮਝਾਇਆ ਅਤੇ ਅੱਗੇ ਦੱਸਿਆ ਕਿ ਕਿਸ ਤਰਾਂ ਨਾਲੀਆਂ ਦੇ ਗੰਦੇ ਪਾਣੀ ਨੂੰ ਖੇਤੀਬਾੜੀ ਉਦੇਸ਼ਾਂ ਲਈ ਵਰਤਿਆਂ ਜਾਂਦਾਂ ਹੈ। ਵਿਦਿਆਰਥੀਆਂ ਨੂੰ ਸੰਖੇਪ ਵਿੱਚ ਪ੍ਰੋਸੈਸ ਯੂਨਿਟਾਂ, ਜੀਵ ਵਿਗਿਆਨਿਕ ਇਲਾਜ ਇਕਾਈਆਂ, ਸਲੈਜ ਸਿਸਟਮ ਯੂਨਿਟ ਅਤੇ ਗੈਸ ਉਪਭੋਗਤਾ ਪ੍ਰਣਾਲੀ ਬਾਰੇ ਸੰਖੇਪ ਵਿੱਚ ਨਿਰਦੇਸ਼ ਦਿੱਤੇ ਗਏ।


