- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰੀਅਨਜ਼ ਫਾਰਮੇਸੀ ਸਿੱਖਿਆ ਤੇ 29 ਫਰਵਰੀ ਨੂੰ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗਾ
ਮੋਹਾਲੀ – ਆਰੀਅਨਜ਼ ਫਾਰਮੇਸੀ ਕਾਲਜ, ਰਾਜਪੁਰਾ, ਨੇੜੇ ਚੰਡੀਗੜ 29 ਫਰਵਰੀ ਨੂੰ ‘‘ਭਾਰਤ ਵਿੱਚ ਫਾਰਮੇਸੀ ਸਿੱਖਿਆ ਵਿੱਚ ਹਾਲ ਦੇ ਰੁਝਾਨਾਂ ਅਤੇ ਚੁਣੌਤੀਆਂ’’ ਵਿਸ਼ੇ ਤੇ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗਾ।ਪੀਟੀਯੂ ਬਠਿੰਡਾਂ ਦੇ ਵਾਈਸ ਚਾਂਸਲਰ, ਡਾ.ਐਮਪੀਐਸ ਇਸ਼ਰ, ਇਸ ਮੋਕੇ ਤੇ ਐਮਆਰਐਸ ਮੁੱਖ ਮਹਿਮਾਨ ਹੋਣਗੇ ਅਤੇ ਐਮਆਰਐਸ ਪੀਟੀਯੂ ਬਠਿੰਡਾਂ ਦੇ ਰਜਿਸਟਰਾਰ, ਡਾ. ਅਸੀਸ਼ ਬਲਦੀ; ਪੰਜਾਬੀ ਯੂਨੀਵਰਸਿਟੀ, ਪਟਿਆਲਾ, ਫਾਰਮੇਸੀ ਪ੍ਰੈਕਟਿਸ ਦੇ ਪ੍ਰੌਫੈਸਰ ਡਾ. ਪਵਨ ਕਿ੍ਰਸ਼ਨ; ਕੇਂਦਰੀ ਯੂਨੀਵਰਸਿਟੀ, ਬਠਿੰਡਾਂ ਦੇ ਮੈਡੀਕਲ ਕੈਮਿਸਟਰੀ ਦੇ ਪ੍ਰੌਫੈਸਰ ਡਾ. ਰਾਜ ਕੁਮਾਰ ਇਸ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।ਆਰੀਅਨਜ਼ ਫਾਰਮੇਸੀ ਕਾਲਜ ਦੇ ਪਿ੍ਰੰਸੀਪਲ ਸ਼੍ਰੀ ਕਿ੍ਰਸ਼ਨ ਸਿੰਗਲਾਂ ਅਤੇ ਆਰੀਅਨਜ਼ ਕਾਲਜ ਆਫ ਫਾਰਮੇਸੀ ਦੀ ਪਿ੍ਰੰਸੀਪਲ, ਡਾ.ਸ਼ਰੁਤੀ ਨੇ ਸਾਂਝੇ ਤੋਰ ਤੇ ਕਿਹਾ ਕਿ ਫਾਰਮੇਸੀ ਸਿੱਖਿਆ ਨੂੰ ਇੱਕ ਵਿਸ਼ਵ ਵਿਆਪੀ ਏਜੰਡਾਂ ਬਣਾਉਣਾ ਪਵੇਗਾ ਜੋ ਸਮਾਜ ਦੀਆਂ ਜਰੂਰਤਾਂ ਅਤੇ ਉਮੀਦਾਂ ਨੂੰ ਪੁਰਾ ਕਰਨ ਦੇ ਲਈ ਬੇਸਿਕ, ਮੈਡੀਕਲ, ਫਾਰਮਾਸਿਊਟਿਕਲ ਸਾਇੰਸ ਦੀਆਂ ਸੇਵਾਂਵਾਂ ਨੂੰ ਸ਼ਾਮਿਲ ਕਰੇਗਾ ਅਤੇ ਹਾਲ ਹੀ ਵਿੱਚ ਇਸ ਖੇਤਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਾਗੂ ਕੀਤੀਆਂ ਗਈਆਂ ਹਨ। ਤਕਰੀਬਨ 15-20 ਬੁਲਾਰੇ ਕਾਨਫਰੰਸ ਵਿੱਚ ਪੇਪਰ ਪੇਸ਼ ਕਰਨਗੇ ਅਤੇ ਫਾਰਮੇਸੀ ਦੀ ਸਿੱਖਿਆ ਖੇਤਰ ਵਿੱਚ ਹੋਏ ਤਾਜ਼ਾ ਵਿਕਾਸ ਉੱਤੇ ਵਿਚਾਰ ਵਟਾਂਦਰਾਂ ਕਰਨਗੇ।


