- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰ ਐਸ ਐਸ ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ : ਰਾਹੁਲ ਗਾਂਧੀ
ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਨੂੰ ‘ਸੰਘ ਪਰਿਵਾਰ’ ਕਹਿਣਾ ਸਹੀ ਨਹੀਂ ਹੈ, ਕਿਉਂਕਿ ਪਰਿਵਾਰ ਵਿੱਚ ਮਹਿਲਾਵਾਂ ਹੁੰਦੀਆਂ ਹਨ, ਬਜ਼ੁਰਗਾਂ ਲਈ ਸਨਮਾਨ ਹੁੰਦਾ ਹੈ, ਕਰੁਣਾ ਅਤੇ ਸਨੇਹ ਦੀ ਭਾਵਨਾ ਹੁੰਦੀ ਹੈ, ਜੋ ਇਸ ਸੰਗਠਨ ਵਿੱਚ ਨਹੀਂ ਹੈ।ਉਨ੍ਹਾਂ ਕਿਹਾ ਕਿ ਉਹ ਹੁਣ ਆਰ.ਐਸ.ਐਸ. ਨੂੰ ਕਦੇ ਸੰਘ ਪਰਿਵਾਰ ਨਹੀਂ ਕਹਿਣਗੇ। ਕਾਂਗਰਸ ਨੇਤਾ ਨੇ ਟਵੀਟ ਕੀਤਾ, ‘ਮੇਰਾ ਮੰਨਣਾ ਹੈ ਕਿ ਆਰ.ਐਸ.ਐਸ. ਅਤੇ ਸੰਬੰਧਿਤ ਸੰਗਠਨ ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ ਹੈ। ਪਰਿਵਾਰ ਵਿੱਚ ਮਹਿਲਾਵਾਂ ਹੁੰਦੀਆਂ ਹਨ, ਬਜ਼ੁਰਗਾਂ ਲਈ ਸਨਮਾਨ, ਕਰੁਣਾ ਅਤੇ ਸਨੇਹ ਦੀ ਭਾਵਨਾ ਹੁੰਦੀ ਹੈ- ਜੋ ਆਰ.ਐਸ.ਐਸ. ਵਿੱਚ ਨਹੀਂ ਹੈ। ਹੁਣ ਆਰ.ਐਸ.ਐਸ. ਨੂੰ ਸੰਘ ਪਰਿਵਾਰ ਨਹੀਂ ਕਹਾਂਗਾ।’


