- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰ.ਬੀ.ਆਈ. ਵੱਲੋਂ ਆਨਲਾਈਨ ਪੈਸੇ ਲੈਣ-ਦੇਣ ‘ਤੇ ਚਾਰਜ ਖ਼ਤਮ
ਰੇਪੋ ਰੇਟ ਕੀਤਾ 5.75 ਫ਼ੀਸਦੀ-ਕਾਰ ਅਤੇ ਹੋਮ ਲੋਨ ਦਾ ਘਟੇਗਾ ਬੋਝ
ਨਵੀਂ ਦਿੱਲੀ – ਆਰ.ਬੀ. ਆਈ. ਨੇ ਆਰ.ਟੀ.ਜੀ. ਐਸ. ਅਤੇ ਐਨ.ਈ.ਐੱਫ.ਟੀ. ਤੋਂ ਚਾਰਜ ਹਟਾ ਲਏ ਹਨ। ਆਰ. ਬੀ.ਆਈ. ਦੀ ਮੁਦਰਾ ਨੀਤੀ ਸਮੀਖਿਆ ਬੈਠਕ ਵਿੱਚ ਫੰਡ ਟਰਾਂਸਫਰ ਲਈ ਵਰਤੋਂ ਹੋਣ ਵਾਲੇ ਰੀਅਲ ਟਾਈਮ ਗ੍ਰਾਸ ਸੇਟਲਮੈਂਟ ਸਿਸਟਮ (ਆਰ.ਟੀ.ਜੀ.ਐੱਸ) ਅਤੇ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ ਐਨ.ਈ.ਐੱਫ਼.ਟੀ. ਲਈ ਲੱਗਣ ਵਾਲਾ ਚਾਰਜ ਹਟਾ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਇਸ ਫ਼ੈਸਲੇ ਤੋਂ ਬਾਅਦ ਬੈਂਕ ਆਪਣੇ ਗਾਹਕਾਂ ਲਈ ਚਾਰਜ ਘੱਟ ਕਰ ਸਕਦੇ ਹਨ। ਅਜੇ ਤੱਕ ਆਰ.ਬੀ.ਆਈ. ਆਰ.ਟੀ.ਜੀ. ਐਸ. ਅਤੇ ਐਨ.ਈ.ਐੱਫ.ਟੀ. ‘ਤੇ ਚਾਰਜ ਵਸੂਲਦੇ ਸਨ। ਜ਼ਿਆਦਾਤਰ ਸਾਰੇ ਵੱਡੇ ਬੈਂਕ 2 ਲੱਖ ਰੁਪਏ ਅਤੇ 5 ਲੱਖ ਰੁਪਏ ਤੱਕ ਦੇ ਆਰ.ਟੀ.ਜੀ.ਐਸ. ਫੰਡ ਟਰਾਂਸਫਰ ਲਈ 25 ਰੁਪਏ ਅਤੇ ਟਾਇਮ ਵੈਰਿੰਗ ਚਾਰਜ ਵਸੂਲਦੇ ਹਨ। ਉੱਥੇ 5 ਲੱਖ ਰੁਪਏ ਤੋਂ ਵੱਧ ਲਈ ਬੈਂਕਾਂ 50 ਰੁਪਏ ਅਤੇ ਟਾਈਮ ਵੈਰਿੰਗ ਚਾਰਜ ਵਸੂਲਦੇ ਹਨ। ਆਰ.ਟੀ. ਜੀ.ਐਸ. ਅਤੇ ਐਨ.ਈ.ਐੱਫ.ਟੀ. ਰਾਹੀਂ ਕੋਈ ਵੀ ਵਿਅਕਤੀ, ਕੰਪਨੀ, ਫਰਮ ਆਪਣੇ ਵੱਡੇ ਫ਼ੰਡ ਟਰਾਂਸਫਰ ਕਰ ਸਕਦਾ ਹੈ। ਇਸ ਤੋਂ ਇਲਾਵਾ ਅੱਜ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੀ ਮੁਦਰਾ ਨੀਤੀ ਸਮੀਖਿਆ ਮੀਟਿੰਗ ਵਿੱਚ ਨੀਤੀਗਤ ਦਰਾਂ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰ ਦਿੱਤੀ ਹੈ। ਹੁਣ ਰੇਪੋ ਦਰ 6 ਫ਼ੀਸਦੀ ਤੋਂ ਘੱਟ ਕੇ 5.75 ਫ਼ੀਸਦੀ ਹੋ ਗਈ ਹੈ। ਇਸ ਨਾਲ ਹੋਮ ਲੋਨ, ਕਾਰ ਲੋਨ ਦਾ ਬੋਝ ਘੱਟ ਹੋਵੇਗਾ। ਰੇਪੋ ਦਰ ਤੋਂ ਇਲਾਵਾ, ਰਿਜ਼ਰਵ ਬੈਂਕ ਨੇ ਰਿਵਰਸ ਰੈਪੋ ਦਰ 5.50 ਰੁਪਏ ਅਤੇ ਬੈਂਕ ਰੇਟ ਨੂੰ 6% ਕਰ ਦਿੱਤਾ ਹੈ।


