- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ ਆਰ. ਆਈ. ਐਸ. ਏ. ਟੀ.-22, ਪੁਲਾੜ ਤੋਂ ਰੱਖੇਗਾ ਸਰਹੱਦਾਂ ਤੇ ਨਜ਼ਰ
ਸ਼੍ਰੀਹਰਿਕੋਟਾ – ਭਾਰਤੀ ਪੁਲਾੜ ਸੰਗਠਨ ਨੇ ਅੱਜ ਸਵੇਰੇ ਇਕ ਨਵਾਂ ਇਤਿਹਾਸ ਰਚਿਆ| ਇਸਰੋ ਨੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੇਸ਼ ਦੀਆਂ ਸਰਹੱਦਾਂ ਦਾ ਰਾਖਾ ਆਰ. ਆਈ. ਐਸ. ਏ. ਟੀ.-2 ਬੀ. ਸਫਲਤਾਪੂਰਵਕ ਲਾਂਚ ਕਰ ਲਿਆ ਹੈ ਜੋ ਕੁੱਝ ਹੀ ਘੰਟਿਆਂ ਬਾਅਦ ਆਰਬਿਟ ਵਿੱਚ ਵੀ ਪੁੱਜ ਗਿਆ| ਇਸਰੋ ਦੇ ਇਸ ਲਾਂਚ ਲਈ ਮੰਗਲਵਾਰ ਤੋਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਸੀ ਅਤੇ ਅੱਜ ਸਵੇਰੇ 5.30 ਵਜੇ ਇਸਰੋ ਦੇ ਭਰੋਸੇਮੰਦ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ ਪੀ. ਐਸ. ਐਲ. ਵੀ.-ਸੀ. 46 ਦੀ ਮਦਦ ਨਾਲ ਆਰ. ਆਈ. ਐਸ. ਏ. ਟੀ.-2 ਬੀ. ਨੂੰ ਪੁਲਾੜ ਵਿੱਚ ਲਾਂਚ ਕਰ ਦਿੱਤਾ| ਆਪਣੇ ਨਾਲ ਉਹ 615 ਕਿਲੋ ਦਾ ਭਾਰ ਲੈ ਕੇ ਗਿਆ ਹੈ| ਜਿਹੜਾ ਸੈਟੇਲਾਈਟ ਲਾਂਚ ਕੀਤਾ ਗਿਆ ਹੈ, ਉਹ ਪੁਲਾੜ ਵਿੱਚ ਭਾਰਤ ਦੀ ਅੱਖ ਬਣੇਗਾ| ਇਹ ਸੈਟੇਲਾਈਟ ਖੁਫੀਆ ਨਿਗਰਾਨੀ, ਖੇਤੀ, ਜੰਗਲ ਅਤੇ ਐਮਰਜੈਂਸੀ ਪ੍ਰਬੰਧਾਂ ਦੇ ਸਹਿਯੋਗ ਵਰਗੇ ਖੇਤਰਾਂ ਵਿੱਚ ਮਦਦ ਕਰੇਗਾ| ਮਿਸ਼ਨ ਸਫਲ ਹੋਣ ਤੋਂ ਬਾਅਦ ਇਸਰੋ ਦੇ ਚੇਅਰਮੈਨ ਦੇ ਸੀਵਾਨ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਲਿਹਾਜ ਤੋਂ ਇਹ ਬੇਹੱਦ ਮਹੱਤਵਪੂਰਣ ਮਿਸ਼ਨ ਹੈ| ਇਹ ਵਧੀਆ ਸੈਟੇਲਾਈਟ ਹੈ ਜਿਸ ਵਿੱਚ ਹਾਈ ਫਾਈ ਅਰਥ ਆਬਜ਼ਰਵੇਸ਼ਨ ਦੀ ਸਮਰੱਥਾ ਹੈ| ਇਸ ਵਿੱਚ ਸਿੰਥੈਟਕ ਅਪਰਚਰ ਰਾਡਾਰ ਲੱਗਿਆ ਹੋਇਆ ਹੈ ਜੋ ਧਰਤੀ ਦੀਆਂ ਦਿਨ ਤੇ ਰਾਤ ਦੇ ਇਲਾਵਾ ਖਰਾਬ ਮੌਸਮ ਵਿੱਚ ਵੀ ਤਸਵੀਰਾਂ ਲੈ ਸਕਦਾ ਹੈ| ਇਸ ਮਿਸ਼ਨ ਦੀ ਉਮਰ 5 ਸਾਲ ਹੈ| ਇਸ ਦੀ ਵਰਤੋਂ ਫੌਜੀ ਨਿਗਰਾਨੀ ਲਈ ਵੀ ਕੀਤੀ ਜਾਵੇਗੀ|


