- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਈ.ਡੀ. ਮਜੀਠੀਆ ਵਲੋਂ ਰਾਜਸੀ ਕੰਮਾਂ ਲਈ ਵਰਤੇ ਪੈਸਿਆ ਦੇ ਸਾਧਨਾਂ ਦੀ ਜਾਂਚ ਕਰੇ: ਰੰਧਾਵਾ
ਚੰਡੀਗੜ – ਯੂਥ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਵੰਡੇ ਗਏ ਪੈਸਿਆਂ ‘ਤੇ ਸਵਾਲੀਆ ਚਿੰਨ ਲਗਾਉਂਦੇ ਹੋਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠੀਆ ਦੇ ਜੁਰਮ ਦੀ ਈ.ਡੀ. ਇਹ ਪਤਾ ਲਾਏ ਕਿ ਉਸ ਕੋਲ ਇਹ ਪੈਸੇ ਕਿਥੋ ਆਏ। ਕੈਬਨਿਟ ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਇਨਾਂ ਚਾਲਾਂ ਨਾਲ ਪ੍ਰਸਿਧੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨਾਂ ਇਸ ਮੁਦੇ ਵਿਚ ਦਖ਼ਲ ਦੇ ਕੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੋਂ ਦੂਰ ਰਖਣ ਦੀ ਕੋਸ਼ਿਸ਼ ਕੀਤੀ ਸੀ। ਉਨਾਂ ਕਿਹਾ ਕਿ ਮਜੀਠੀਆ ਇਸ ਵਿਚ ਕਿਵੇਂ ਦਖ਼ਲ ਦੇ ਸਕਦਾ ਹੈ ਜਦਕਿ ਬੁਧ ਸਿੰਘ ਦਾ ਮਾਮਲਾ ਪਹਿਲਾਂ ਹੀ ਸਰਕਾਰ ਦੀ ਪ੍ਰਕਿਰਿਆ ਅਧੀਨ ਸੀ। ਉਨਾਂ ਕਿਹਾ ਕਿ ਇਸ ਕਰਕੇ ਹੀ ਇਨਾਂ ਪੈਸਿਆਂ ਦੇ ਸਾਧਨਾਂ ਦੀ ਜਾਂਚ ਅਤਿ ਜ਼ਰੂਰੀ ਹੈ ਕਿਉਂਕਿ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਉਨਾਂ ਉਤੇ ਡਰਗ, ਟਰਾਂਸਪੋਰਟ ਤੇ ਸ਼ਰਾਬ ਮਾਫੀਆ ਹੋਣ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਇਸ ਲਈ ਜੇਕਰ ਇਨਾਂ ਪੈਸਿਆਂ ਦੀ ਵਰਤੋਂ ਰਾਜਸੀ ਫਾਇਦਾ ਲੈਣ ਲਈ ਕੀਤੀ ਜਾ ਰਹੀ ਹੈ ਤਾਂ ਈ.ਡੀ. ਨੂੰ ਇਸ ਮਾਮਲੇ ਦੀ ਜਾਂਚ ਕਰਕੇ ਇਹਨਾਂ ਪੈਸਿਆਂ ਦੇ ਸਾਧਨਾਂ ਦੀ ਤਹਿ ਤਕ ਜਾਣਾ ਚਾਹੀਦਾ ਹੈ। ਪ੍ਰਸਿਧ ਭੋਲਾ ਦੇ ਡਰਗ ਕੇਸ, ਜਿਸ ਵਿਚ ਵੀ ਈ.ਡੀ. ਨੇ ਮਜੀਠੀਆ ਨੂੰ ਸਵਾਲਾ ਦੇ ਘੇਰੇ ਵਿਚ ਲਿਆ ਗਿਆ ਸੀ, ਨੂੰ ਯਾਦ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਕੀ ਅਪਰਾਧ ਵਿਚ ਸ਼ਾਮਲ ਇਹ ਪੈਸੇ ਕਿਥੋ ਆਏ। ਉਨਾਂ ਕਿਹਾ ਕਿ ਉਸ ਨੇ ਸਾਬਕਾ ਜੇਲ ਮੰਤਰੀ ਸਰਵਨ ਸਿੰਘ ਫਿਲੌਰ ਨੂੰ ਹਵਾਲਾ ਕੇਸ (ਭੋਲਾ ਡਰਗ ਕੇਸ) ਵਿਚ ਫਸਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਵੀ ਪਾਇਆ ਸੀ। ਜਿਹਨਾਂ ਨੂੰ ਸੁਪਰੀਮ ਕੋਰਟ ਤੋਂ ਵਡੀ ਰਾਹਤ ਮਿਲੀ ਸੀ, ਜਿਸ ਨੇ ਈ.ਡੀ. ਸੁਣਵਾਈ ‘ਤੇ ਰੋਕ ਲਗਾ ਦਿਤੀ ਸੀ। ਉਨਾਂ ਕਿਹਾ ਕਿ ਫਿਲੌਰ ਨੇ ਇਹ ਦਸਿਆ ਸੀ ਕਿ ਉਨਾਂ ਨੂੰ ਸੁਪਰੀਮ ਕੋਰਟ ‘ਚ ਜਾਣ ਸਮੇਂ ਸਿਆਸੀ ਬਦਲਾਖੋਰੀ ਦੇ ਮਾਮਲੇ‘ ਚ ਫਸਾਇਆ ਗਿਆ ਸੀ ਅਤੇ ਉਨਾਂ ਨੇ ਦਾਅਵਾ ਕੀਤਾ ਕਿ ਉਹ ਮਜੀਠੀਆ ਦੀ ਸਾਜ਼ਿਸ਼ ਦਾ ਸ਼ਿਕਾਰ ਹੋਏ ਸਨ। ਸ੍ਰੀ ਰੰਧਾਵਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਬਿਕਰਮ ਮਜੀਠੀਆ ਨੇ ਸਰਕਾਰੀ ਪ੍ਰਕਿਰਿਆ ਵਿਚ ਦਖਲ ਦੇਣ ਅਤੇ ਮੀਡੀਆ ਦੀਆਂ ਸੁਰਖੀਆਂ ਪ੍ਰਾਪਤ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਉਹ ਨਹੀਂ ਜਾਣਦਾ ਕਿ ਈ.ਡੀ. ਅਤੇ ਹੋਰ ਪ੍ਰਮੁਖ ਏਜੰਸੀਆਂ ਅਜਿਹੇ ਪੈਸਿਆਂ ‘ਤੇ ਨਜ਼ਰਾਂ ਰਖਣਗੀਆਂ। ਸ੍ਰੀ ਰੰਧਾਵਾ ਨੇ ਕਿਹਾ ਕਿ ਉਨਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਈ.ਡੀ.ਜਾਂਚ ਦੀ ਸ਼ਿਫਾਰਿਸ਼ ਕੀਤੀ ਸੀ ਕਿ ਜੇ ਰਾਹੁਲ ਗਾਂਧੀ ਦੇ ਰਿਸ਼ਤੇਦਾਰ ਰੌਬਰਟ ਵਾਡਰਾ ਤੋਂ ਹਵਾਲਾ ਕਾਰੋਬਾਰ ਦੇ ਦੋਸ਼ਾਂ ਵਿਚ ਪੁਛ-ਪੜਤਾਲ ਹੋ ਸਕਦੀ ਹੈ ਤਾਂ ਭਾਜਪਾ ਨੂੰ ਈ.ਡੀ ਨੂੰ ਮਜੀਠੀਆ ਤੋਂ ਪੁਛ-ਪੜਤਾਲ ਲਈ ਕਹਿਣਾ ਚਾਹੀਦਾ ਹੈ।ਉਨਾਂ ਕਿਹਾ ਕਿ ਈ.ਡੀ. ਨੂੰ ਜਾਂਚ ਲਈ ਦੋਹਰੇ ਮਾਪਦੰਡਾਂ ਨਹੀਂ ਅਪਣਾਉਣੇ ਚਾਹੀਦੇ ਅਤੇ ਈ.ਡੀ. ਨੂੰ ਮਜੀਠੀਆ ਤੋਂ ਪੁਛ-ਪੜਤਾਲ ਕਰਨੀ ਚਾਹੀਦੀ ਹੈ।ਕਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ (ਵਾਈ.ਏ.ਡੀ) ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਨੇ ਬੁਧ ਸਿੰਘ ਨੂੰ ਕਰਜ਼ਾ ਵਾਪਸ ਕਰਨ ਲਈ 3.86 ਲਖ ਰੁਪਏ ਦੇ ਦੋ ਚੈਕ ਦਿਤੇ ਸਨ।ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੇ ਕਿਹਾ ਕਿ 16 ਅਕਤੂਬਰ 2016 ਨੂੰ ਤਤਕਾਲੀ ਪੀ.ਪੀ.ਸੀ.ਸੀ. ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਬੁਧ ਸਿੰਘ ਨੂੰ ਭਰੋਸਾ ਦਿਵਾਇਆ ਸੀ ਕਿ ਜੇ ਕਾਂਗਰਸ ਸਤਾ ‘ਚ ਆਉਂਦੀ ਹੈ ਤਾਂ ਉਹ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ‘ ਅਧੀਨ ਪਹਿਲੇ ਲਾਭਪਾਤਰੀ ਹੋਣਗੇ।ਉਨਾਂ ਕਿਹਾ ਕਿ ਇਹ ਪਹਿਲਾਂ ਹੀ ਸਰਕਾਰ ਦੀ ਪ੍ਰਕਿਰਿਆ ਅਧੀਨ ਹੈ ਅਤੇ ਅਜਿਹੀਆਂ ਕਰਜ਼ਾ ਰਾਹਤ ਸਕੀਮਾਂ ਦੀ ਵੰਡ ਲਈ ਨਿਯਮ ਬਣਾਏ ਗਏ ਹਨ। ਸਰਕਾਰੀ ਕੰਮ ਨਿਯਮਾਂ ਨਾਲ ਹੀ ਚਲਦੇ ਹਨ ਤਾਂ ਕਿ ਲੋਕਾਂ ਦਾ ਪੈਸਾ ਬਰਬਾਦ ਨਾ ਹੋਵੇ, ਨਾ ਕਿ ਮਜੀਠੀਆ ਵਾਂਗ, ਜਿਸ ਨੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਤੋਂ ਪੈਸਾ ਲੁਟਿਆ।


