- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉਲੰਪਿਕਸ ਦੇ ਉਤਸ਼ਾਹ ਨੂੰ ਸੂਬੇ ਵਿੱਚ ਹੋਰ ਹੁਲਾਰਾ ਦੇਣ ਲਈ ਸੈਲਫ਼ੀ ਪੁਆਇੰਟ ਬਣਾਏ
ਰਾਣਾ ਗੁਰਮੀਤ ਸਿੰਘ ਸੋਢੀ ਮੋਹਾਲੀ ਖੇਡ ਸਟੇਡੀਅਮ ਤੋਂ ਕਰਨਗੇ ਸੈਲਫ਼ੀ ਪੁਆਇੰਟਾਂ ਅਤੇ ਐਲ.ਈ.ਡੀ. ਦਾ ਉਦਘਾਟਨ
ਚੰਡੀਗੜ੍ਹ – ਜਾਪਾਨ ਦੀ ਰਾਜਧਾਨੀ ਟੋਕੀਉ ਵਿਖੇ ਚਲ ਰਹੀਆਂ 32ਵੀਆਂ ਉਲੰਪਿਕ ਖੇਡਾਂ ਦੇ ਉਤਸ਼ਾਹ ਨੂੰ ਸੂਬੇ ਵਿੱਚ ਹੋਰ ਹੁਲਾਰਾ ਦੇਣ ਲਈ ਪੰਜਾਬ ਦੇ ਖੇਡ ਤੇ ਯੁਵਕ ਸੇਵਾਵ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਬੁੱਧਵਾਰ ਨੂੰ ਮੋਹਾਲੀ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ਵਿਖੇ ਐਲ.ਈ.ਡੀ. ਲਾਉਣ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਚਲ ਰਹੇ ਸੈਲਫ਼ੀ ਪੁਆਇੰਟਾਂ ਦਾ ਉਦਘਾਟਨ ਕਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਉਲੰਪਿਕਸ ਵਿੱਚ ਸ਼ਮੂਲੀਅਤ ਕਰ ਰਹੇ ਸੂਬੇ ਦਾ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਸਮੂਹ ਜ਼ਿਲ੍ਹਿਆਂ ਵਿੱਚ ਇਹ ਸੈਲਫ਼ੀ ਪੁਆਇੰਟ ਸਥਾਪਤ ਕੀਤੇ ਗਏ ਹਨ, ਜੋ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਲੰਪਿਕਸ ਅਤੇ ਪੈਰਾ ਉਲੰਪਿਕਸ ਲਈ ਸੂਬੇ ਦੇ 20 ਖਿਡਾਰੀਆਂ ਦੀ ਭਾਰਤੀ ਦਲ ਵਿੱਚ ਚੋਣ ਹੋਈ ਹੈ, ਜਿਨ੍ਹਾਂ ਵੱਲੋਂ ਤਮਗ਼ੇ ਜਿੱਤਣ ਦੀਆਂ ਪੰਜਾਬੀਆਂ ਨੂੰ ਪੂਰੀਆਂ ਉਮੀਦਾਂ ਹਨ। ਇਸ ਲਈ ਸੂਬੇ ਦੇ ਸਭਨਾਂ ਜ਼ਿਲ੍ਹਿਆਂ ਵਿੱਚ ਸੈਲਫ਼ੀ ਪੁਆਇੰਟ ਬਣਾਏ ਗਏ ਹਨ। ਸ੍ਰੀ ਖਰਬੰਦਾ ਨੇ ਦੱਸਿਆ ਕਿ ਮੋਹਾਲੀ ਦੇ ਖੇਡ ਸਟੇਡੀਅਮ ਵਿਖੇ ਉਚੇਚੇ ਤੌਰ `ਤੇ ਐਲ.ਈ.ਡੀ. ਲਾਈ ਗਈ ਹੈ, ਜੋ ਇਨ੍ਹਾਂ ਵੱਕਾਰੀ ਖੇਡਾਂ ਦੇ ਚੱਲਣ ਤੱਕ ਲੱਗੀ ਰਹੇਗੀ।


