- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉੱਤਰ ਪ੍ਰਦੇਸ਼ ਵਿੱਚ ਪੁਜਾਰੀ ਦੀ ਲਾਸ਼ ਖੰਭੇ ਨਾਲ ਲਟਕਦੀ ਮਿਲੀ
ਰਾਏਬਰੇਲੀ – ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ 64 ਸਾਲ ਪੁਜਾਰੀ ਦੀ ਲਾਸ਼ ਖੰਭੇ ਨਾਲ ਨਾਲ ਲਟਕੀ ਮਿਲੀ| 4 ਵਿਅਕਤੀਆਂ ਤੇ ਪੁਜਾਰੀ ਦੀ ਹੱਤਿਆ ਦਾ ਸ਼ੱਕ ਜਤਾਇਆ ਜਾ ਰਿਹਾ ਹੈ| ਪੁਲੀਸ ਨੇ ਅੱਜ ਦੱਸਿਆ ਕਿ ਬਾਬਾ ਦਾ ਪੁਰਵਾ ਵਿੱਚ ਰਾਮ ਜਾਨਕੀ ਮੰਦਰ ਦੇ ਪੁਜਾਰੀ ਪ੍ਰੇਮਦਾਸ ਦੀ ਹੱਤਿਆ ਕਰ ਦਿੱਤੀ ਗਈ| ਪੁਲੀਸ ਨੇ ਮਹੰਤ ਮੌਨੀ ਬਾਬਾ ਦੀ ਸ਼ਿਕਾਇਤ ਤੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਸ ਵਿਚ ਮੰਦਰ ਦੀ ਜ਼ਮੀਨ ਤੇ ਕਬਜ਼ੇ ਨਾਲ ਜੁੜੇ ਵਿਵਾਦ ਵਿਚ ਸ਼ਾਮਲ ਬਾਜੀਨਾਥ ਮੌਰਈਆ ਦਾ ਨਾਂ ਵੀ ਸ਼ਾਮਲ ਹੈ| ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਭੂ-ਮਾਫੀਆ ਗਿਰੋਹ ਦਾ ਮੈਂਬਰ ਮੌਰਈਆ ਇਸ ਤੋਂ ਪਹਿਲਾਂ ਵੀ ਮੰਦਰ ਦੇ ਇਕ ਪੁਜਾਰੀ ਸਵਾਮੀ ਸੱਤਿਆਨਾਰਾਇਣ ਦਾਸ ਦੀ ਹੱਤਿਆ ਵਿੱਚ ਸ਼ਾਮਲ ਰਿਹਾ ਹੈ| ਮੌਨੀ ਬਾਬਾ ਨੇ ਦੋਸ਼ ਲਾਇਆ ਕਿ ਮੌਰਈਆ ਨੇ ਮੰਦਰ ਦੀ ਜ਼ਮੀਨ ਦੇ ਇਕ ਹਿੱਸੇ ਤੇ ਕਬਜ਼ਾ ਕਰ ਲਿਆ ਸੀ, ਜਿਸ ਤੇ ਨਿਰਮਾਣ ਕੰਮ ਜਾਰੀ ਹੈ| ਮੌਕੇ ਤੇ ਪਹੁੰਚੇ ਪੁਲੀਸ ਸੁਪਰਡੈਂਟ ਸੁਨੀਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ| ਪੁਜਾਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ|


