- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏ ਐਸ ਆਈ 3 ਸਾਥੀਆਂ ਸਮੇਤ ਅੱਧਾ ਕਿੱਲੋ ਅਫੀਮ ਸਮੇਤ ਕਾਬੂ
ਲੁਧਿਆਣਾ – ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਜਿਲਾ ਉਦਯੋਗਿਕ ਕੇਂਦਰ ਕੋਲ ਨਾਕੇਬੰਦੀ ਦੌਰਾਨ ਕਾਰ ਸਵਾਰ ਪੰਜਾਬ ਪੁਲਸ ਦੇ ਏ ਐਸ ਆਈ ਨੂੰ 3 ਸਾਥੀਆਂ ਸਮੇਤ ਅੱਧਾ ਕਿਲੋ ਅਫੀਮ ਸਮੇਤ ਗਿਰਫ਼ਤਾਰ ਕੀਤਾ ਹੈ। ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਢੋਲੇਵਾਲ ਇਲਾਕੇ ਚ ਕਾਰ ਸਵਾਰ ਨਸ਼ਾ ਤਸਕਰ ਭਾਰੀ ਮਾਤਰਾ ਚ ਨਸ਼ਾ ਤਸਕਰੀ ਕਰਨ ਲਈ ਆ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਕਾਰ ਸਵਾਰ 3 ਤਸਕਰਾ ਨੂੰ ਅੱਧਾ ਕਿਲੋ ਅਫੀਮ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਜਿਲਾ ਬਠਿੰਡਾ ਦੇ ਆਦਰਸ਼ ਨਗਰ ਨਿਵਾਸੀ ਲਖਵਿੰਦਰ ਸਿੰਘ ਉਰਫ ਮੰਟੁ ਜਮਾਲਪੁਰ ਕਲੋਨੀ ਨਿਵਾਸੀ ਜਗਜੀਤ ਸਿੰਘ ਜੋ ਕਿ ਪੰਜਾਬ ਪੁਲਸ ਵਿਚ ਏ ਐਸ ਆਈ ਹੈ ਬਠਿੰਡਾ ਦੇ ਦੀਪ ਨਗਰ ਨਿਵਾਸੀ ਅੰਗਰੇਜ ਸਿੰਘ ਵਜੋਂ ਹੋਈ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਦੋਸ਼ੀ ਲਖਵਿੰਦਰ ਸਿੰਘ ਮੰਟੁ ਤੇ ਪਹਿਲਾ 420 ਦਾ ਮਾਮਲਾ ਦਰਜ ਹੈ ਅਤੇ ਉਹ ਨਸ਼ਾ ਤਸਕਰੀ ਮਾਮਲੇ ਚ ਜੇਲ ਕੱਟ ਕੇ ਆਇਆ ਹੈ ਇਸੇ ਤਰਾਂ ਦੋਸ਼ੀ ਏ ਐਸ ਆਈ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਪੁਲਸ ਕਮਿਸ਼ਨਰੇਟ ਚ ਤੈਨਾਤ ਹੈ ਅਤੇ ਉਹ ਪਿਛਲੇ 4, 5 , , ਸਾਲ ਤੋਂ ਖੁਦ ਅਫੀਮ ਦਾ ਨਸ਼ਾ ਕਰਨ ਦਾ ਆਦਿ ਹੈ ਅਤੇ ਦੋਸ਼ੀ ਅੰਗਰੇਜ ਸਿੰਘ ਨੇ ਦੱਸਿਆ ਕਿ ਉਹ ਸਾਲ 1996 ਵਿਚ ਪੰਜਾਬ ਪੁਲਸ ਚ ਐਸ ਪੀ ਓ ਭਾਰਤੀ ਹੋਇਆ ਸੀ ਅਤੇ 2006 ਵਿਚ ਉਸ ਕੋਲੋਂ ਦੋਸ਼ੀ ਫਰਾਰ ਹੋ ਗਏ ਜਿਸ ਦੇ ਚਲਦੇ ਉਸ ਉਪਰ ਪੁਲਿਸ ਕਸਟਡੀ ‘ਚ ਦੋਸ਼ੀ ਭਜਾਉਣ ਦਾ ਮਾਮਲਾ ਦਰਜ ਹੋ ਗਿਆ ਸੀ ਅਤੇ ਬਾਅਦ ਵਿਚ ਉਹ ਡਿਊਟੀ ਤੇ ਨਹੀਂ ਗਿਆ ਅਤੇ ਅਫੀਮ ਤਸਕਰੀ ਕਰਨ ਦਾ ਧੰਦਾ ਕਰਨ ਲੱਗ ਪਿਆ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।


