- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਨ. ਜੀ. ਟੀ ਦੇ ਹੁਕਮਾਂ ਸੰਬੰਧੀ ਸਰਕਾਰ ਤਕ ਪਹੁੰਚ ਕਰਨ ਆਰ. ਓ ਨਿਰਮਾਤਾ : ਸੁਪਰੀਮ ਕੋਰਟ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਆਰ.ਓ. ਨਿਰਮਾਤਾ ਸੰਘ ਨੂੰ ਕਿਹਾ ਕਿ ਉਹ ਪਾਣੀ ਵਿੱਚ ਕੁੱਲ ਘੁਲਨਸ਼ੀਲ ਠੋਸ ਪਦਾਰਥ (ਟੀ.ਡੀ.ਐਸ.) 500 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਘੱਟ ਹੋਣ ਤੇ ਆਰ.ਓ. ਦੇ ਇਸਤੇਮਾਲ ਤੇ ਪਾਬੰਦੀ ਲਗਾਉਣ ਦੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਆਦੇਸ਼ ਦੇ ਸੰਬੰਧ ਵਿੱਚ ਸਰਕਾਰ ਨਾਲ ਸੰਪਰਕ ਕਰੇ| ਆਰ.ਓ. ਨਿਰਮਾਤਾਵਾਂ ਦਾ ਨੁਮਾਇੰਦਗੀ ਕਰ ਰਹੇ ਭਾਰਤ ਜਲ ਗੁਣਵੱਤਾ ਸੰਘ ਨੇ ਪਟੀਸ਼ਨ ਦਾਇਰ ਕਰ ਕੇ ਐਨ.ਜੀ.ਟੀ. ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਉਸ ਨੇ ਸਰਕਾਰ ਨੂੰ ਪਿਊਰੀਫਾਇਰਾਂ ਦੀ ਵਰਤੋਂ ਨਿਯਮਿਤ ਕਰਨ ਅਤੇ ਲੋਕਾਂ ਨੂੰ ਖਣਿਜ ਰਹਿਤ ਪਾਣੀ ਦੇ ਗਲਤ ਪ੍ਰਭਾਵ ਬਾਰੇ ਦੱਸਣ ਦਾ ਨਿਰਦੇਸ ਦਿੱਤਾ ਹੈ| ਜੱਜ ਆਰ.ਐਫ. ਨਰਿਮਨ ਅਤੇ ਜੱਜ ਐਸ. ਰਵਿੰਦਰ ਭੱਟ ਦੀ ਬੈਂਚ ਨੇ ਕਿਹਾ ਕਿ ਸੰਘ ਇਸ ਸੰਬੰਧ ਵਿੱਚ ਪ੍ਰਾਸੰਗਿਕ ਸਮੱਗਰੀਆਂ ਨਾਲ 10 ਦਿਨ ਵਿੱਚ ਸੰਬੰਧਤ ਮੰਤਰਾਲੇ ਕੋਲ ਜਾ ਸਕਦਾ ਹੈ ਅਤੇ ਸਰਕਾਰ ਐਨ.ਜੀ.ਟੀ. ਦੇ ਆਦੇਸ਼ ਅਨੁਸਾਰ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਇਨ੍ਹਾਂ ਤੇ ਵਿਚਾਰ ਕਰੇਗੀ| ਸੁਣਵਾਈ ਦੌਰਾਨ ਸੰਘ ਦੇ ਵਕੀਲ ਨੇ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਲ ਮਾਨਕਾਂ ਅਤੇ ਬੀ.ਆਈ.ਐਸ. ਦੀ ਹਾਲੀਆ ਰਿਪੋਰਟ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਦਿੱਲੀ ਵਿੱਚ ਜ਼ਮੀਨ ਹੇਠਲੇ ਪਾਣੀ ਵਿੱਚ ਭਾਰੀ ਧਾਤੂਆਂ ਦੀ ਮੌਜੂਦਗੀ ਵੱਲ ਇਸ਼ਾਰਾ ਕਰਦੀ ਹੈ|


