‘ਔਰਤਾਂ ਨਾਲ ਹਰ ਥਾਂ ‘ਤੇ ਹੋਣਾ ਚਾਹੀਦੈ ਚੰਗਾ ਵਤੀਰਾ’

ਨਵੀਂ ਦਿੱਲੀ – ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਨੂੰ ਕਿਹਾ ਕਿ ਔਰਤਾਂ ਨਾਲ ਸਿਰਫ ਕੰਮ ਵਾਲੀਆਂ ਥਾਂ ‘ਤੇ ਹੀ ਨਹੀਂ ਸਗੋਂ ਕਿ ਹਰ ਥਾਂ ਚੰਗਾ ਵਤੀਰਾ ਹੋਣਾ ਚਾਹੀਦਾ ਹੈ। ਵੱਖ-ਵੱਖ ਖੇਤਰਾਂ ਵਿਚ ਔਰਤਾਂ ਨਾਲ ਹੋਏ ਯੌਨ ਸ਼ੋਸ਼ਣ ਵਿਰੁੱਧ ‘ਮੀ ਟੂ’ ਮੁਹਿੰਮ ਜਾਰੀ ਹੈ। ਜਾਵਡੇਕਰ ਨੇ ਇਸ ਮਾਮਲੇ ਵਿਚ ਐੱਮ. ਜੇ. ਅਕਬਰ ਵਲੋਂ ਦਿੱਤੇ ਗਏ ਅਸਤੀਫੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਕਬਰ ਵਿਰੁੱਧ ਕਈ ਔਰਤਾਂ ਨੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਸੀ।ਜਾਵਡੇਕਰ ਤੋਂ ਜਦੋਂ ਪੱਤਰਕਾਰਾਂ ਨੇ ਅਕਬਰ ਦੇ ਅਸਤੀਫੇ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ”ਅਸੀਂ ਹਮੇਸ਼ਾ ਇਹ ਧਿਆਨ ਵਿਚ ਰੱਖਿਆ ਹੈ ਕਿ ਨਾ ਸਿਰਫ ਕੰਮ ਵਾਲੀਆਂ ਥਾਂਵਾਂ ਸਗੋਂ ਕਿ ਸਮਾਜ ਵਿਚ ਹਰ ਥਾਂ ਔਰਤਾਂ ਨਾਲ ਬਰਾਬਰੀ ਨਾਲ ਵਿਵਹਾਰ ਕਰੋ। ਇਸ ਵਿਚ ਟਿੱਪਣੀ ਕਰਨ ਵਰਗਾ ਕੁਝ ਵੀ ਨਹੀਂ ਹੈ।

VIA PUNJAB