- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਔਰਤ ਦੀ ਦਸ਼ਾ ਨੂੰ ਪੇਸ਼ ਕਰਦੇ ਨਾਟਕ ‘ਗੁਲਬਾਨੋ’ ਦੀ ਪੇਸ਼ਕਾਰੀ ਰਹੀ ਖਿੱਚ ਦਾ ਕੇਂਦਰ
ਚੰਡੀਗੜ – ਮਾਰਕਫੈੱਡ ਵੱਲੋਂ ਬੀਤੀ ਸ਼ਾਮ ਮਾਰਕਫੈੱਡ ਦੇ ਵਿਹੜੇ ਵਿੱਚ ‘ਧੀਆਂ ਦੀ ਲੋਹੜੀ’ ਮਨਾਈ ਗਈ। ਇਸ ਮੌਕੇ ਸ਼ਾਨਦਾਰ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮਾਰਕਫੈÎੱਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ ਨੇ ਕੀਤੀ। ਲੋਹੜੀ ਦੀ ਧੂਣੀ ਬਾਲਦਿਆਂ ਮਾਰਕਫੈਡ ਮੁਲਾਜ਼ਮਾਂ ਦੇ ਘਰ ਪਿਛਲੇ ਇਕ ਸਾਲ ਦੇ ਸਮੇਂ ਦੌਰਾਨ ਨਵ ਜੰਮੀਆਂ ਬੱਚੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰੂਪਕ ਕਲਾ ਮੰਚ ਦੀ ਅਦਾਕਾਰ ਸੰਗੀਤਾ ਗੁਪਤਾ ਨੇ ਇਕ ਸਮਾਜਿਕ ਨਾਟਕ ‘ਗੁਲਬਾਨੋ’ ਪੇਸ਼ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਹਾਇਆ ਗਿਆ। ਇਹ ਨਾਟਕ ਔਰਤ ਦੀ ਦਸ਼ਾ ਨੂੰ ਪੇਸ਼ ਕਰਦਾ ਸੀ ਜਿਹੜੀ ਅੱਲੜ ਉਮਰ ਕੀਤੀ ਇਕ ਗਲਤੀ ਦਾ ਸਾਰੀ ਉਮਰ ਖਮਿਆਜ਼ਾ ਭੁਗਤਦੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਅੰਤਰ ਜ਼ੋਨਲ ਯੁਵਕ ਮੇਲੇ ਵਿੱਚ ਦੂਜੀ ਸਥਾਨ ਹਾਸਲ ਗੁਰੂ ਗੋਬਿੰਦ ਸਿੰਘ ਕਾਲਜ ਲੜਕੀਆਂ ਚੰਡੀਗੜ ਦੀਆਂ ਵਿਦਿਆਰਥਣਾਂ ਵੱਲੋਂ ਇਹ ਨਾਟਕ ਖੇਡਿਆ ਗਿਆ।ਇਸ ਮੌਕੇ ਮਾਰਕਫੈੱਡ ਦੇ ਕਰਮਚਾਰੀ ਰਜਿੰਦਰ ਗੌਰੀਆ ਅਤੇ ਅਮਰ ਸਿੰਘ ਵੱਲੋਂ ਪੇਸ਼ ਕੀਤੇ ਗਏ ਢੁਕਵੇਂ ਗੀਤ ਅਤੇ ਢੋਲਾ ਵੀ ਖੂਬ ਰਹੇ। ਇਸ ਮੌਕੇ ਲੋਕ ਗਾਇਕ ਭੁਪਿੰਦਰ ਬੱਬਲ ਤੇ ਸੱਤੀ ਵੱਲੋਂ ਲੋਕ ਗੀਤਾਂ ਨਾਲ ਰੰਗ ਬੰਨਿਆ ਗਿਆ।ਸ. ਸਮਰਾ ਨੇ ਆਪਣੀ ਪ੍ਰਧਾਨਗੀ ਭਾਸ਼ਨ ਵਿੱਚ ਲੋਹੜੀ ਦੇ ਮੌਕੇ ਮਾਰਕਫੈੱਡ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਸਮੇਂ ਦੀ ਮੰਗ ਹੈ ਅਤੇ ਅਜਿਹੇ ਸਮਾਗਮਾਂ ਨਾਲ ਸਮਾਜ ਵਿੱਚ ਲਿੰਗ ਅਨੁਪਾਤ ਬਰਕਰਾਰ ਰੱਖਣ ਲਈ ਅਤੇ ਭਰੂਣ-ਹੱਤਿਆ ਰੋਕਣ ਲਈ ਚੰਗੀ ਸੇਧ ਮਿਲਦੀ ਹੈ।ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਨੇ ਮਾਰਕਫੈੱਡ ਐਜੂਕੇਸ਼ਨਲ ਤੇ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਸਮਾਗਮਾਂ ਨਾਲ ਅਦਾਰੇ ਦੀ ਇਕਮੁੱਠਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਗਟਾਵਾ ਕਰਨ ਲਈ ਚੰਗਾ ਮੌਕਾ ਮਿਲਦਾ ਹੈ। ਉਨਾਂ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.) ਮਾਰਕਫੈੱਡ ਸ੍ਰੀ ਬਾਲ ਮੁਕੰਦ ਸ਼ਰਮਾ ਨੂੰ ਆਖਿਆ ਕਿ ਵੱਧ ਤੋਂ ਵੱਧ ਅਧਿਕਾਰੀਆਂ ਦੀ ਸ਼ਮੂਲੀਅਤ ਕਰਵਾ ਕੇ ਅਜਿਹੇ ਸਮਾਜਿਕ ਸਮਾਗਮ ਜਾਰੀ ਰੱਖੇ ਜਾਣ।ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਮਾਰਕਫੈੱਡ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਕਿਹਾ ਕਿ ਚੰਗਾ ਲੱਗਦਾ ਹੈ ਜਦੋਂ ਪੰਜਾਬ ਸਰਕਾਰ ਦੇ ਅਦਾਰੇ ਆਪਣੀਆਂ ਵਪਾਰਿਕ ਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀਆਂ ਵੀ ਜ਼ੋਰ-ਸ਼ੋਰ ਨਾਲ ਨਿਭਾਉਂਦੇ ਹਨ।ਇਸ ਪ੍ਰੋਗਰਾਮ ਦੌਰਾਨ ਸ. ਸਮਰਾ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਸ੍ਰੀ ਵਰੁਣ ਰੂਜਮ ਤੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਰਾਹੁਲ ਗੁਪਤਾ ਵੱਲੋਂ ਪਾਇਆ ਭੰਗੜਾ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਸ੍ਰੀਮਤੀ ਸਮਰਾ ਤੇ ਸ੍ਰੀਮਤੀ ਗਰਗ ਵੀ ਹਾਜ਼ਰ ਸਨ। ਮਾਰਕਫੈੱਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ ਬਾਲ ਮੁਕੰਦ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸੁਰੇਸ਼ ਗਰਗ ਅਤੇ ਸੁਭਾਸ਼ ਭਾਸਕਰ ਨੇ ਪ੍ਰੋਗਰਾਮ ਦਾ ਮੰਚ ਸੰਚਾਲਨ ਕੀਤਾ।


