ਕਰਤਾਰਪੁਰ ਸਾਹਿਬ ਲਾਂਘੇ ਦੀ ਮਨਜ਼ੂਰੀ ਲਈ ਬੀਬਾ ਬਾਦਲ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ

ਨਵੀਂ ਦਿੱਲੀ – ਕੇਂਦਰ ਦੀ ਮੋਦੀ ਸਰਕਾਰ ਨੇ ਵਡਾ ਫੈਸਲਾ ਲੈਂਦੇ ਹੋਏ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ’ਤੇ ਮੋਹਰ ਲਾ ਦਿਤੀ ਹੈ।ਕੇਂਦਰ ਸਰਕਾਰ ਦੇ ਇਸ ਵਡੇ ਫੈਸਲੇ ਤੋਂ ਬਾਅਦ ਕੇਂਦਰੀ ਕੈਬਨਿਟ ਵਿਚ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਦੋ ਟਵੀਟ ਕੀਤੇ।ਉਨ੍ਹਾਂ ਕਿਹਾ, ‘‘ਅਸੀਂ ਉਸ ਗੁਰਧਾਮ ਦੇ ‘ਖੁਲ੍ਹੇ ਦਰਸ਼ਨ ਦੀਦਾਰ’ ਲਈ ਅਰਦਾਸ ਕਰਦੇ ਸੀ, ਜੋ ਸਾਡੇ ਤੋਂ ਵਖ ਹੋ ਚੁਕੇ ਸਨ। ਅਜ ਭਾਰਤ ਸਰਕਾਰ ਦੀ ਕੈਬਨਿਟ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਜੋ ਹਰੀ ਝੰਡੀ ਦਿਤੀ ਹੈ, ਉਸ ਫੈਸਲੇ ਤੋਂ ਮੈਂ ਖੁਸ਼ ਹਾਂ। ਭਾਰਤ ‘ਚ ਰਹਿੰਦਾ ਹਰ ਸਿਖ ਹੁਣ ਪਾਕਿਸਤਾਨ ਤੋਂ ਇਸ ਤਰ੍ਹਾਂ ਦੇ ਸੰਕੇਤ ਦੀ ਉਡੀਕ ਕਰ ਰਿਹਾ ਹੈ।’’ ਇਸ ਇਤਿਹਾਸਕ ਫੈਸਲੇ ਨੂੰ ਲੈਣ ਲਈ ਮੈਂ ਨਰਿੰਦਰ ਮੋਦੀ ਅਤੇ ਸਮੁਚੇ ਕੈਬਨਿਟ ਦੀ ਸ਼ੁਕਰਗੁਜ਼ਾਰ ਹਾਂ।’’

VIA PUNJAB