- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਰੋਨਾ ਵਾਇਰਸ ਨੂੰ ਲੈ ਕੇ ਡੀ ਸੀ ਪੀ ਵੱਲੋਂ ਸ਼ਾਪਿੰਗ ਮਾਲ ਅਧਿਕਾਰੀਆਂ ਨਾਲ ਮੀਟਿੰਗ
ਲੁਧਿਆਣਾ – ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਰੋਨਾ ਵਾਇਰਸ ਤੋ ਬਚਾਅ ਲਈ ਜਿਥੇ ਸਿਹਤ ਵਿਭਾਗ ਦੀ ਟੀਮਾ ਕੰਮ ਕਰ ਰਹੀਆਂ ਹਨ ਓਥੇ ਹੀ ਜਿਲਾ ਪੁਲਸ ਵਲੋਂ ਵੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਇਸੇ ਮੁਹਿੰਮ ਤਹਿਤ ਲੁਧਿਆਣਾ ਦੇ ਡੀ ਸੀ ਪੀ ਹੈਡ ਕਵਾਟਰ ਅਖਿਲ ਚੋਧਰੀ ਵਲੋਂ ਕਰੋਨਾ ਵਾਇਰਸ ਤੋ ਬਚਾਅ ਲਈ ਲੁਧਿਆਣਾ ਦੇ ਸ਼ੌਪਿੰਗ ਮਾਲ ਅਤੇ ਰੈਸਟੋਰੈਂਟ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਓਹਨਾ ਨੂੰ ਸਖਤ ਹਿਦਾਇਤਾਂ ਦਿਤੀਆਂ ਗਈਆਂ ਕਿ ਉਹ 31 ਮਾਰਚ ਤੱਕ ਸ਼ੌਪਿੰਗ ਮਾਲ ,ਰੈਸਟੋਰੈਂਟ ਮੈਰਿਜ ਪੈਲੇਸ ,ਕਲੱਬ ਵਗੈਰਾ ਬੰਦ ਕਰਵਾ ਕੇ ਰੱਖਣ ਅਤੇ ਕਿਥੇ ਵੀ 50 ਤੋਂ ਜਿਆਦਾ ਵਿਅਕਤੀ ਇਕੱਠੇ ਨਾ ਹੋਣ ਦੇਣ ਅਤੇ ਹਰ ਵਿਅਕਤੀ ਇਕ ਦੂਜੇ ਕੋਲੋ 1 ਮੀਟਰ ਦੀ ਦੂਰੀ ਬਣਾ ਕੇ ਰੱਖਣ ਓਹਨਾ ਕਿਹਾ ਕਿ ਇਸ ਦੌਰਾਨ ਮੈਡੀਕਲ ਸਟੋਰ ਰਾਸ਼ਨ ਸਟੋਰ ਨੂੰ ਦੁਕਾਨਾਂ ਖੋਲਣ ਦੀ ਛੋਟ ਹੈ ਇਸ ਦੌਰਾਨ ਜਿਲਾ ਪੁਲਸ ਵਲੋਂ ਮੈਡੀਕਲ ਸਟੋਰ ਐਸੋਸੀਏਸ਼ਨ ਰਿਟੇਲ ਹੋਲਸੇਲ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਕਰੋਨਾ ਵਾਇਰਸ ਨੂੰ ਲੈ ਕੇ ਜਰੂਰੀ ਵਸਤਾਂ ਹੈਡ ਸੇਨੇਟਾਈਜਰ ਅਤੇ ਮਾਸਕ ਆਦਿ ਵੇਚਣ ਸਬੰਧੀ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ ਡੀ ਸੀ ਪੀ ਹੈਡ ਕਵਾਟਰ ਅਖਿਲ ਚੋਧਰੀ ਅਨੁਸਾਰ ਅਗਰ ਜੇ ਕੋਈ ਪੁਲਸ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਓਹਨਾ ਲੋਕਾਂ ਨੂੰ ਅਪੀਲ ਕੀਤੀ ਕਰੋਨਾ ਵਾਇਰਸ ਦੇ ਚਲਦੇ ਉਹ ਪੁਲਸ ਦਾ ਸਹਿਯੋਗ ਦੇਣ ਤਾਂਕਿ ਲੋਕਾਂ ਨੂੰ ਇਸ ਨਾ ਮੁਰਾਦ ਬਿਮਾਰੀ ਤੋ ਬਚਾਇਆ ਜਾ ਸਕੇ।


