- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਲੇਟ-2019 ਵਿਚ ਅੱਜ ਲੱਗਭੱਗ 60,000 ਉਮੀਦਵਾਰ ਅਪੀਅਰ ਹੋਏ
ਪੂਰੇ ਦੇਸ਼ ਵਿਚ ਕਲੇਟ ਦੇ ਅੰਤਰਗਤ 21 ਰਾਸ਼ਟਰੀ ਲਾਅ ਯੂਨੀਵਰਸਿਟੀਆਂ ਵਿਚ ਦਾਖਲਿਆਂ ਦੇ ਲਈ 60,000 ਉਮੀਦਵਾਰਾਂ ਨੇ ਹਿੱਸਾ ਲਿਆ
ਚੰਡੀਗੜ – ਪੂਰੇ ਦੇਸ਼ ਤੋਂ ਲੱਗਭੱਗ 60000 ਉਮੀਦਵਾਰ ਅੱਜ ਕਾਮਨ ਲਾਅ ਅਡਮੀਸ਼ਨ ਟੈਸਟ ਵਿਚ ਅਪੀਅਰ ਹੋਏ। ਇਹ ਪ੍ਰੀਖਿਆ ਦੀ ਨੈਸ਼ਨਲ ਲਾਅ ਯੂਨੀਵਰਸਿਟੀ, ਉੜੀਸਾ, ਕੱਟਕ, ਵੱਲੋਂ ਭਾਰਤ ਦੀ 21 ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਚ ਦਾਖਲਿਆਂ ਦੇ ਲਈ ਕਰਵਾਈ ਗਈ।ਪ੍ਰੋਫੈਸਰ ਬੀਐਸ ਸਿੱਧੂ, ਰਜਿਸਟਰਾਰ, ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ, ਨੇੜੇ ਚੰਡੀਗੜ ਨੇ ਕਿਹਾ ਕਿ ਪਿਛਲੇ ਸਾਲ ਕਲੇਟ-2018 ਦੇ ਲਈ 58,000 ਉਮੀਦਵਾਰ ਅਪੀਅਰ ਹੋਏ ਸਨ। ਇਸ ਸਾਲ ਕਲੇਟ ਪ੍ਰੀਖਿਆ ਵਿੱਚ ਲਗਭਗ 60,000 ਉਮੀਦਵਾਰ ਅਪੀਅਰ ਹੋਏ। ਇਸ ਸਾਲ ਉਮੀਦਵਾਰਾਂ ਦੀ ਸੰਖਿਆ ਵਿਚ ਹੋਇਆ ਵਾਧਾ ਦੇਸ਼ ਵਿਚ ਲਾਅ ਕੋਰਸਾਂ ਵਿਚ ਵੱਧ ਰਹੇ ਰੁਝਾਨ ਅਤੇ ਮੰਗ ਨੂੰ ਦਰਸਾਉਂਦੀ ਹੈ।ਸਿੱਧੂ ਨੇ ਕਿਹਾ ਕਿ ਆਰੀਅਨਜ਼ ਕਾਲੇਜ ਆਫ ਲਾਅ ਪੰਜਾਬ ਦਾ ਇੱਕਲੋਤਾ ਅਜਿਹਾ ਕਾਲੇਜ ਹੈ ਜੋ ਅਕਾਦਮਿਕ ਸੈਸ਼ਨ 2019-20 ਤੋਂ ਐੱਲ.ਐੱਲ.ਬੀ 3 ਸਾਲ, ਬੀ.ਏ.ਐੱਲ.ਐੱਲ.ਬੀ (5 ਸਾਲ) ਅਤੇ ਬੀ.ਕੋਮ.ਐੱਲ.ਐੱਲ.ਬੀ (5 ਸਾਲ) ਵਿੱਚ ਦਾਖਿਲੇ ਦੇ ਲਈ ਕਲੇਟ ਸਕੋਰ ਦੀ ਵਰਤੋ ਕਰੇਗਾ। ਵਿਦਿਆਰਥੀਆਂ ਦੀ ਕਾਨੂੰਨੀ ਪੜਾਈ ਵੱਲ ਲਗਾਤਾਰ ਰੁਝਾਨ ਨੂੰ ਦੇਖਦੇ ਹੋਏ ਆਰੀਅਨਜ਼ ਨੇ ਲਾਅ ਉਮੀਦਵਾਰਾਂ ਦੇ ਲਈ ਇੱਕ ਵਿਸ਼ੇਸ਼ ਸਕਾਲਰਸ਼ਿਪ ਅਤੇ ਕਾਊਂਸਲਿੰਗ ਹੈਲਪਲਾਈਨ ਲਾਂਚ ਕੀਤੀ ਹੈ। ਜੋ ਵਿਦਿਆਰਥੀ ਸਕਾਲਰਸ਼ਿਪ ਦੇ ਅਧੀਨ ਐਲਐਲ.ਬੀ ਅਤੇ ਬੀਏ-ਐਲਐਲ.ਬੀ ਆਦਿ ਕਰਨਾ ਚਾਹੁੰਦੇ ਹਨ ਉਹ 98762-99888 ਤੇ ਅਤੇ 98765-99888 ਤੇ ਕਾਲ ਕਰ ਸਕਦੇ ਹਨ ਅਤੇ ਆਰੀਅਨਜ਼ ਵੈੱਬਸਾਸਈਟ www.aryans.edu.in ਤੇ ਰਜ਼ਿਸਟਰਡ ਕਰ ਸਕਦੇ ਹਨ।ਸਿੱਧੂ ਨੇ ਇਹ ਵੀ ਕਿਹਾ ਕਿ ਉੱਤਰ ਭਾਰਤ ਵਿਚ ਚੰਡੀਗਡ, ਪੰਜਾਬ, ਹਿਮਾਚਲ ਪਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ ਆਦਿ ਦੇ ਵਿਦਿਆਰਥੀਆਂ ਲਈ ਪੰਸਦੀਦਾ ਥਾਂ ਬਣ ਗਿਆ ਹੈ। ਉਨਾਂ ਅੱਗੇ ਕਿਹਾ ਕਿ ਚੰਡੀਗੜ ਦੇ ਨਜ਼ਦੀਕ 5000-6000 ਵਿਦਿਆਰਥੀਆਂ ਨੇ ਕਲੇਟ ਪਰੀਖਿਆ ਦੇ ਲਈ ਅਪਲਾਈ ਕੀਤਾ ਹੈ।ਇਹ ਦਸਣਯੋਗ ਹੈ ਕਿ ਪ੍ਰੀਖਿਆ ਕੇਂਦਰਾਂ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਿਹਨਾਂ ਵਿਚ ਇਲੈਕਟ੍ਰੋਨਿਕਸ ਗੈਜ਼ਟਸ਼ ਜਿਵੇਂ ਕਿ ਮੋਬਾਇਲ, ਕੈਲਕੁਲੇਟਰ, ਆਦਿ ਪ੍ਰੀਖਿਆ ਕੇਂਦਰਾਂ ਦੇ ਅੰਦਰ ਲੈ ਕੇ ਜਾਣਾ ਦੀ ਮਨਾਹੀ ਸੀ। ਵਿਦਿਆਰਥੀਆਂ ਨੂੰ ਆਪਣੇ ਰੋਲ ਨੰਬਰ ਦੇ ਨਾਲ ਆਈ ਡੀ ਪਰੂਫ਼ ਲੈ ਕੇ ਆਉਣ ਦੇ ਲਈ ਕਿਹਾ ਗਿਆ ਸੀ।


