- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਂਗਰਸ ਦਾ ਦੋਸ਼ : ਚੋਕਸੀ ਨੂੰ ਬਚਾਉਣ ਲਈ ਜੇਤਲੀ ਦੀ ਬੇਟੀ ਨੇ ਲਏ 24 ਲੱਖ
ਨਵੀਂ ਦਿੱਲੀ – 5 ਸੂਬਿਆਂ ’ਚ ਹੋਣ ਵਾਲੀ ਚੋਣ ਜੰਗ ਤੋਂ ਪਹਿਲਾਂ ਕਾਂਗਰਸ ਦਾ ਮੋਦੀ ਸਰਕਾਰ ’ਤੇ ਹਮਲਾ ਤੇਜ਼ ਹੋ ਗਿਆ ਹੈ। ਸੋਮਵਾਰ ਨੂੰ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ’ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਮੇਹੁਲ ਚੋਕਸੀ, ਨੀਰਵ ਮੋਦੀ, ਵਿਜੇ ਮਾਲਿਆ ਨਾਲ ਜੁੜੇ ਮਾਮਲਿਆਂ ਨੂੰ ਆਧਾਰ ਬਣਾਉਂਦਿਆਂ ਕਿਹਾ ਕਿ ਅਰੁਣ ਜੇਤਲੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਚਿਨ ਪਾਇਲਟ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦਾ ਪੈਸਾ ਲੁੱਟਣ ਵਾਲੇ ਲੋਕਾਂ ਦੀ ਮਦਦ ਕਰ ਰਹੀ ਹੈ। ਸਰਕਾਰ ਦੇ ਕੋਲ ਪਿਛਲੇ ਸਾਢੇ 3 ਸਾਲ ਤੋਂ ਪੰਜਾਬ ਨੈਸ਼ਨਲ ਬੈਂਕ ’ਚ ਚੱਲ ਰਹੇ ਘਪਲੇ ਦੀ ਜਾਣਕਾਰੀ ਸੀ ਪਰ ਉਨ੍ਹਾਂ ਕੋਈ ਐਕਸ਼ਨ ਨਹੀਂ ਲਿਆ। ਉਨ੍ਹਾਂ ਕਿਹਾ ਕਿ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਘਪਲਾ ਕੀਤਾ ਅਤੇ ਸਰਕਾਰ ਇਨ੍ਹਾਂ ਨੂੰ ਰੋਕਣ ਵਿਚ ਨਾਕਾਮ ਰਹੀ। ਸੱਤਾ ਨਾਲ ਜੁੜੇ ਲੋਕ ਹੀ ਭਗੌੜੇ ਲੋਕਾਂ ਦੀ ਵਕਾਲਤ ਕਰਨ ਲਈ ਆਉਂਦੇ ਹਨ ਅੱਗੇ-ਸਚਿਨ ਪਾਇਲਟ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਦੀ ਬੇਟੀ ਸੋਨਾਲੀ ਜੇਤਲੀ ਅਤੇ ਉਸਦੇ ਪਤੀ ਨੂੰ ਮੇਹੁਲ ਚੋਕਸੀ ਦੀ ਕੰਪਨੀ ਨੇ 24 ਲੱਖ ਰੁਪਏ ਵਿਚ ਬਤੌਰ ਰਿਟੇਨਰ ਹਾਇਰ ਕੀਤਾ। ਬਾਅਦ ਵਿਚ ਇਹ 24 ਲੱਖ ਵਾਪਸ ਮੋੜ ਦਿੱਤੇ ਗਏ ਪਰ ਸਵਾਲ ਹੈ ਕਿ ਸੱਤਾ ਨਾਲ ਜੁੜੇ ਲੋਕ ਹੀ ਭਗੌੜੇ ਲੋਕਾਂ ਦੀ ਵਕਾਲਤ ਕਰਨ ਲਈ ਕਿਉਂ ਅੱਗੇ ਆਉਂਦੇ ਹਨ। ਪਹਿਲਾਂ ਪੈਸਾ ਲੈ ਕੇ ਭਜਾ ਦਿਓ, ਫਿਰ ਕਾਨੂੰਨੀ ਹਿਫਾਜ਼ਤ ਦਿਓ। ਉਨ੍ਹਾਂ ਕਿਹਾ ਕਿ ਮੇਹੁਲ ਦੀ ਇਕ ਫਰਾਡ ਕੰਪਨੀ ਦਾ ਬਚਾਅ ਕਰਨ ਲਈ ਕਿਉਂ ਵਿੱਤ ਮੰਤਰੀ ਦੀ ਬੇਟੀ ਦੀ ਫਰਮ ਨੂੰ ਹਾਇਰ ਕੀਤਾ। ਇਸਦੇ ਪਿੱਛੇ ਪੂਰੀ ਸਾਜ਼ਿਸ਼ ਹੈ।


