- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਂਗਰਸ ਦੇ 134ਵਾਂ ਸਥਾਪਨਾ ਦਿਵਸ ਮੌਕੇ ਰਾਹੁਲ ਤੇ ਮਨਮੋਹਨ ਨੇ ਕੱਟਿਆ ਕੇਕ
ਨਵੀਂ ਦਿੱਲੀ – ਅੱਜ ਕਾਂਗਰਸ ਪਾਰਟੀ ਆਪਣਾ 134ਵਾਂ ਸਥਾਪਨਾ ਦਿਵਸ ਮਨਾ ਰਹੀ ਹੈ| ਇਸ ਮੌਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਹੈਡ ਕੁਆਰਟਰ ਤੇ ਝੰਡਾ ਲਹਿਰਾਇਆ| ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਾਰਟੀ ਦੇ ਦਿੱਗਜ ਨੇਤਾ ਅਸ਼ੋਕ ਗਹਿਲੋਤ, ਕਪਿਲ ਸਿੱਬਲ, ਸ਼ਸ਼ੀ ਥਰੂਰ, ਆਨੰਦ ਸ਼ਰਮਾ, ਏ.ਕੇ. ਐਂਟਨੀ, ਗੁਲਾਮ ਨਬੀ ਆਜ਼ਾਦ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਿੱਲੀ ਸਥਿਤ ਪਾਰਟੀ ਹੈਡ ਕੁਆਰਟਰ ਮੌਜੂਦ ਰਹੇ| ਰਾਹੁਲ ਗਾਂਧੀ ਅਤੇ ਮਨਮੋਹਨ ਸਿੰਘ ਨੇ ਇਸ ਮੌਕੇ ਕੇਕ ਵੀ ਕੱਟਿਆ| ਜ਼ਿਕਰਯੋਗ ਹੈ ਕਿ ਕਾਂਗਰਸ ਦੀ ਸਥਾਪਨਾ ਬ੍ਰਿਟਿਸ਼ ਰਾਜ ਵਿੱਚ 1885 ਵਿੱਚ ਹੋਈ ਸੀ| 1947 ਵਿੱਚ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਉਸ ਤੋਂ ਬਾਅਦ ਕਾਂਗਰਸ ਦੇਸ਼ ਦੀ ਪਹਿਲੀ ਵੱਡੀ ਸਿਆਸੀ ਪਾਰਟੀ ਬਣੀ| ਆਜ਼ਾਦੀ ਤੋਂ ਲੈ ਕੇ 2016 ਤੱਕ ਹੋਈਆਂ 16 ਆਮ ਚੋਣਾਂ ਵਿੱਚੋਂ ਕਾਂਗਰਸ ਨੇ 6 ਵਿੱਚ ਪੂਰਨ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ| ਇਸ ਤੋਂ ਇਲਾਵਾ 4 ਵਾਰ ਕਾਂਗਰਸ ਦੀ ਅਗਵਾਈ ਵਿੱਚ ਕੇਂਦਰ ਵਿੱਚ ਗਠਜੋੜ ਦੀਆਂ ਸਰਕਾਰਾਂ ਵੀ ਬਣੀਆਂ| ਹੁਣੇ ਤੱਕ ਦੇਸ਼ ਦੇ 7 ਪ੍ਰਧਾਨ ਮੰਤਰੀ ਕਾਂਗਰਸ ਵੱਲੋਂ ਹੋ ਚੁਕੇ ਹਨ| ਇਨ੍ਹਾਂ ਵਿੱਚ ਸਭ ਤੋਂ ਪਹਿਲਾ ਨੰਬਰ ਜਵਾਹਰ ਲਾਲ ਨਹਿਰੂ ਦਾ ਸੀ ਅਤੇ ਹਾਲ ਹੀ ਵਿੱਚ ਮਨਮੋਹਨ ਸਿੰਘ ਸਨ| 2014 ਦੀਆਂ ਆਮ ਚੋਣਾਂ ਕਾਂਗਰਸ ਦੇ ਲਿਹਾਜ ਨਾਲ ਸਭ ਤੋਂ ਬੁਰੀਆਂ ਚੋਣਾਂ ਸਨ| ਕਾਂਗਰਸ ਸਿਰਫ 44 ਸੀਟਾਂ ਤੇ ਹੀ ਸਿਮਟ ਗਈ ਸੀ, ਦੇਸ਼ ਵਿੱਚ ਚੱਲੀ ਮੋਦੀ ਲਹਿਰ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਟਰੀ ਨੇ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਸੀ| 2014 ਤੋਂ ਬਾਅਦ ਤੋਂ ਹੀ ਲਗਾਤਾਰ ਕਾਂਗਰਸ ਰਾਜਾਂ ਵਿੱਚ ਵੀ ਹਾਰਦੀ ਰਹੀ ਪਰ ਪਹਿਲਾਂ ਪੰਜਾਬ, ਫਿਰ ਕਰਨਾਟਕ ਅਤੇ ਹੁਣ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਜਿੱਤ ਦਰਜ ਕਰ ਕੇ ਪਾਰਟੀ ਜੋਸ਼ ਵਿੱਚ ਹੈ| 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਾਣ ਤੋਂ ਪਹਿਲਾਂ ਕਾਂਗਰਸ ਪੂਰੀ ਤਰ੍ਹਾਂ ਨਾਲ ਹਮਲਾਵਰ ਹੈ, ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦਾ ਹਮਲਾ ਕਰਨਾ ਜਾਰੀ ਹੈ


