- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ ਕਮਰਕਸੇ
ਵਿਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਸਣੇ ਚੋਣ ਮਨੋਰਥ ਪਤਰ ਕਮੇਟੀ ਦੇ ਮੈਂਬਰਾਂ ਵਲੋਂ ਚੇਨਈ ਵਿਚ ਖੇਤੀਬਾੜੀ ਨਾਲ ਸਬੰਧਤ ਮਸਲਿਆਂ ’ਤੇ ਵਿਚਾਰਾਂ
ਚੰਡੀਗੜ੍ਹ – 2019 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਲੋਕ-ਪਖੀ ਚੋਣ ਮਨੋਰਥ ਪਤਰ ਤਿਆਰ ਕਰਨ ਵਾਸਤੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵਲੋਂ ਕਾਇਮ ਕੀਤੀ ਗਈ ਚੋਣ ਮੈਨੀਫੈਸਟੋ ਡਰਾਫਟਿੰਗ ਕਮੇਟੀ ਵਲੋਂ ਅਜ ਚੇਨਈ ਵਿਚ ਬੈਠਕ ਕੀਤੀ ਗਈ। ਕਾਂਗਰਸ ਦੀ ਚੋਣ ਮਨੋਰਥ ਪਤਰ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਵਿਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਮਹਾਰਾਸਟਰ ਤੋਂ ਸੰਸਦ ਮੈਂਬਰ ਸ੍ਰੀਮਤੀ ਰਜਨੀ ਪਾਟਿਲ ਅਤੇ ਤਾਮਿਲ ਨਾਡੂ ਕਾਂਗਰਸ ਕਮੇਟੀ (ਟੀਐਨਸੀਸੀ) ਦੇ ਪ੍ਰਧਾਨ ਸ੍ਰੀ ਐਸ. ਥਿਰੂਨਾਵੂਕਰਾਸਰ ਨੇ ਇਸ ਬੈਠਕ ਦੌਰਾਨ ਕਈ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਮੀਡੀਆ ਨੂੰ ਸੰਬੋਧਨ ਕੀਤਾ। ਵਿਤ ਮੰਤਰੀ ਦੇ ਮੀਡੀਆ ਬੁਲਾਰੇ ਨੇ ਦਸਿਆ ਕਿ ਇਸ ਕਮੇਟੀ ਵਲੋਂ ਰਖਿਆ, ਸਾਬਕਾ ਫੌਜੀਆਂ, ਖੇਤੀਬਾੜੀ ਅਤੇ ਸੀਨੀਅਰ ਸਿਟੀਜਨ ਸਬੰਧੀ ਮਸਲਿਆਂ ’ਤੇ ਸੰਜੀਦਗੀ ਨਾਲ ਚਰਚਾ ਕੀਤੀ ਜਾਵੇਗੀ। ਸ੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਇਸ ਕਮੇਟੀ ਦੇ ਹੋਰ ਮੈਂਬਰਾਂ ਵਲੋਂ ਅਜ ਚੇਨਈ ਵਿਚ ਹੋਈ ਮੀਟਿੰਗ ਵਿਚ ਖੇਤੀਬਾੜੀ ਤੇ ਫਸਲਾਂ ਦੇ ਢੁਕਵੇਂ ਮੰਡੀਕਰਨ ਨਾਲ ਸਬੰਧਤ ਮਸਲਿਆਂ ਉਤੇ ਚਰਚਾ ਕੀਤੀ ਗਈ। ਬੁਲਾਰੇ ਨੇ ਦਸਿਆ ਕਿ 10 ਅਕਤੂਬਰ, 2018 ਨੂੰ ਇਨ੍ਹਾਂ ਕਮੇਟੀ ਮੈਂਬਰਾਂ ਵਲੋਂ ਹੈਦਰਾਬਾਦ (ਤਿਲੰਗਾਨਾ) ਵਿਖੇ ਖੇਤੀਬਾੜੀ ਸਬੰਧੀ ਮਸਲੇ ਵਿਚਾਰੇ ਜਾਣਗੇ। ਇਸ ਤੋਂ ਬਾਅਦ ਕਮੇਟੀ ਵਲੋਂ 11 ਅਕਤੂਬਰ ਨੂੰ ਪੁਣੇ (ਮਹਾਰਾਸਟਰ) ਅਤੇ 12 ਅਕਤੂਬਰ ਨੂੰ ਬੰਗਲੌਰ (ਕਰਨਾਟਕ) ਵਿਚ ਰਖਿਆ, ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟੀਜਨਜ ਦੀਆਂ ਮੰਗਾਂ ਅਤੇ ਸਮਸਿਆਵਾਂ ’ਤੇ ਚਰਚਾ ਕੀਤੀ ਜਾਵੇਗੀ। ਗੌਰਤਲਬ ਹੈ ਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪਿਛਲੇ ਦਿਨੀਂ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਖੇਤੀਬਾੜੀ, ਸਾਬਕਾ ਫੌਜੀਆਂ, ਰਖਿਆ ਅਤੇ ਸੀਨੀਅਰ ਸਿਟੀਜਨਜ ਦੇ ਮਸਲਿਆਂ ਬਾਰੇ ਵਖ ਵਖ ਵਰਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ।


