ਕਾਲਕਾ-ਹਾਵੜਾ ਐਕਸਪ੍ਰੈਸ ’ਚ ਲੱਗੀ ਅੱਗ, ਪੰਜ ਜ਼ਖ਼ਮੀ

ਦਿਲੀ – ਅੰਮ੍ਰਿਤਸਰ ਟਰੈਕ ’ਤੇ ਧੀਰਪੁਰ ਪਿੰਡ ਕੋਲ ਕਾਲਕਾ-ਹਾਵੜਾ ਐਕਸਪ੍ਰੈਸ ਟਰੇਨ ’ਚ ਅਗ ਲਗ ਗਈ ਹੈ। ਟਰੇਨ ’ਚ ਲਗੀ ਅਗ ’ਚ 5 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਗਲ ਸਾਹਮਣੇ ਆ ਰਹੀ ਹੈ। ਜ਼ਖ਼ਮੀਆਂ ’ਚ ਤਿੰਨ ਮਹਿਲਾਵਾਂ ਅਤੇ ਦੋ ਆਦਮੀ ਸ਼ਾਮਿਲ ਹਨ। ਕਾਲਕਾ-ਹਾਵੜਾ ਐਕਸਪ੍ਰੈਸ ਟਰੇਨ ਕਾਲਕਾ ਤੋਂ ਦਿਲੀ ਵਲ ਨੂੰ ਜਾ ਰਹੀ ਸੀ, ਇਸੇ ਦੌਰਾਨ ਟਰੇਨ ’ਚ ਅਗ ਲਗ ਗਈ ਹੈ। ਕਾਲਕਾ-ਹਾਵੜਾ ਐਕਸਪ੍ਰੈਸ ਟਰੇਨ ਦਿਲੀ ਆ ਰਹੀ ਸੀ, ਓਦੋਂ ਹੀ ਕੁਰੂਕਸ਼ੇਤਰ ’ਚ ਧੀਰਪੁਰ ਪਿੰਡ ਕੋਲ ਟਰੇਨ ’ਚ ਅਗ ਲਗ ਗਈ। ਟਰੇਨ ’ਚ ਅਗ ਲਗਣ ਦੀ ਸੂਚਨਾ ਮਿਲਦੇ ਹੀ ਜੀ.ਆਰ.ਪੀ.ਐਫ., ਰੇਲਵੇ ਪੁਲਿਸ ਅਤੇ ਬਚਾਅ ਦਲ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਰੇਲ ਦੇ ਇਕ ਡਬੇ ਨੂੰ ਅਗ ਲਗੀ ਹੋਈ ਸੀ। ਦਸਿਆ ਜਾ ਰਿਹਾ ਹੈ ਕਿ ਟਰੇਨ ’ਚ ਅਗ ਸ਼ਾਰਟ ਸਰਕਟ ਦੀ ਵਜ੍ਹਾ ਤੋਂ ਲਗੀ ਹੈ।

VIA PUNJAB