- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੁਪਵਾੜਾ ਦੇ ਤੰਗਧਾਰ ਸੈਕਟਰ ’ਚ ਤਿੰਨ ਅੱਤਵਾਦੀ ਹਲਾਕ, ਇੱਕ ਜਵਾਨ ਸ਼ਹੀਦ
ਸ਼੍ਰੀਨਗਰ – ਕੁਪਵਾੜਾ ਦੇ ਤੰਗਧਾਰ ਸੈਕਟਰ ’ਚ ਸੁਰਖਿਆ ਬਲਾਂ ਨੇ ਅਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਤਿੰਨ ਅਤਵਾਦੀਆਂ ਨੂੰ ਢੇਰ ਕਰ ਦਿਤਾ। ਆਪਰੇਸ਼ਨ ‘ਚ ਇਕ ਜਵਾਨ ਸ਼ਹੀਦ ਹੋ ਗਿਆ। ਖੇਤਰ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਸ਼ਨੀਵਾਰ ਤੋਂ ਜਾਰੀ ਇਸ ਮੁਹਿੰਮ ‘ਚ ਕੁਲ ਪੰਜ ਅਤਵਾਦੀ ਹੁਣ ਤਕ ਢੇਰ ਕੀਤੇ ਜਾ ਚੁਕੇ ਹਨ। ਸ਼ਨੀਵਾਰ ਨੂੰ ਕਰਨਾਹ ਸਥਿਤ ਈਗਲ ਪੋਸਟ ਨੇੜੇ ਕੁਝ ਅਤਵਾਦੀਆਂ ਨੂੰ ਹਰਕਤ ਕਰਦੇ ਦੇਖ ਸੈਨਾ ਦੀ 20 ਜਾਟ ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਸੀ। ਜਵਾਬ ‘ਚ ਅਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ, ਜਿਸ ਦੇ ਬਾਅਦ ਖੇਤਰ ‘ਚ ਮੁਕਾਬਲਾ ਸ਼ੁਰੂ ਹੋ ਗਿਆ। ਪਾਕਿਸਤਾਨ ਵੀ ਗੋਲੀਬਾਰੀ ਕਰਕੇ ਅਤਵਾਦੀਆਂ ਨੂੰ ਘੁਸਪੈਠ ਕਰਵਾਉਣ ‘ਚ ਮਦਦ ਕਰ ਰਿਹਾ ਹੈ। ਸੈਨਾ ਮੁਖੀ ਵਿਪਿਨ ਰਾਵਤ ਨੇ ਵੀ ਬਿਆਨ ਦਿਤਾ ਕਿ ਅਤਵਾਦੀਆਂ ਨੂੰ ਇਕ ਹੋਰ ਸਰਜੀਕਲ ਸਟਾਈਕ ਦੀ ਜ਼ਰੂਰਤ ਹੈ।


