ਕੇਂਦਰੀ ਬਲਾਂ ਤੇ ਭਾਜਪਾ ਨੇ ਵੋਟਰਾਂ ਨਾਲ ਧੱਕਾ ਕੀਤਾ: ਮਮਤਾ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਨੇ ਅੱਜ ਦੋਸ਼ ਲਗਾਇਆ ਕਿ ਲੋਕ ਸਭਾ ਦੇ ਸੱਤਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਦੌਰਾਨ ਭਾਜਪਾ ਵਰਕਰ ਤੇ ਕੇਂਦਰੀ ਬਲ ਆਮ ਲੋਕਾਂ ਨੂੰ ਤੰਗ ਕਰ ਰਹੇ ਹਨ ਤੇ ਉਨ੍ਹਾਂ ਅੱਜ ਤੱਕ ਅਜਿਹਾ ਹੁੰਦਾ ਨਹੀਂ ਦੇਖਿਆ। ਕੋਲਕਾਤਾ ਦੇ ਭਵਾਨੀਪੁਰ ਇਲਾਕੇ ’ਚ ਵੋਟ ਪਾਉਣ ਮਗਰੋਂ ਉਨ੍ਹਾਂ ਕਿਹਾ, ‘ਹੁਣ ਚੋਣ ਪ੍ਰਚਾਰ ਨਹੀਂ ਬਲਕਿ ਚੋਣਾਂ ਹੋਰ ਰਹੀਆਂ ਹਨ। ਇਸ ਲਈ ਮੈਂ ਚੋਣ ਪ੍ਰਚਾਰ ਬਾਰੇ ਕੁਝ ਨਹੀਂ ਕਹਾਂਗੀ, ਪਰ ਅੱਜ ਸਵੇਰ ਤੋਂ ਭਾਜਪਾ ਵਰਕਰਾਂ ਤੇ ਸੀਆਰਪੀਆਫ ਵੱਲੋਂ ਲੋਕਾਂ ’ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਮੈਂ ਪਹਿਲਾਂ ਅਜਿਹਾ ਹੁੰਦਾ ਕਦੀ ਨਹੀਂ ਦੇਖਿਆ।’ਇਸੇ ਦੌਰਾਨ ਤ੍ਰਿਣਾਮੂਲ ਕਾਂਗਰਸ ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਕਿਹਾ ਕਿ ਪੱਛਮੀ ਬੰਗਾਲ ਸ਼ਾਂਤਮਈ ਵੋਟਾਂ ਚਾਹੁੰਦਾ ਸੀ ਪਰ ਭਾਜਪਾ ਨੇ ਅਜਿਹਾ ਨਹੀਂ ਹੋਣ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਆਗੂਆਂ ਦੇ ਇਸ਼ਾਰੇ ’ਤੇ ਅੱਜ ਸੀਆਰਪੀਐੱਫ ਨੇ ਆਮ ਲੋਕਾਂ ’ਤੇ ਜ਼ੁਲਮ ਕੀਤੇ।

VIA PUNJAB