ਕੇਂਦਰ ਅਤੇ ਰਾਜ ਸਰਕਾਰ ਨੂੰ 3 ਲੱਖ ਅਤੇ 1600 ਅਨਏਡਿਡ ਕਾਲਜਾਂ ਦੇ ਭਵਿੱਖ ਨੂੰ ਬਚਾਉਣ ਲਈ ਹੱਲ ਲੱਭਣਾ ਚਾਹੀਦਾ

ਮੋਹਾਲੀ – ਪੰਜਾਬ ਅਨਏਡੇਡ ਕਾਲਜਜ਼ ਐਸੋਸੀਏਸ਼ਨ (ਪੁੱਕਾ) ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਪੁੱਕਾ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਹਾਲ ਹੀ ਵਿੱਚ ਇਕ ਮੀਟਿੰਗ ਆਯੋਜਿਤ ਕੀਤੀ ਗਈ । ਸ਼. ਅਮਿਤ ਸ਼ਰਮਾ, ਸੀਨੀਅਰ ਉਪ ਪ੍ਰਧਾਨ; ਸ ਗੁਰਫਤੇਸ਼ ਗਿੱਲ, ਉਪ ਪ੍ਰਧਾਨ; ਸ ਗੁਰਪ੍ਰੀਤ ਸਿੰਘ, ਜਨਰਲ ਸਕੱਤਰ; ਸ ਗੁਰਕੀਰਤ ਸਿੰਘ, ਸੰਯੁਕਤ ਸਕੱਤਰ; ਡਾ ਮਨਮੋਹਨ ਗਰਗ, ਵਿੱਤ ਸਕੱਤਰ ਆਦਿ ਮੀਟਿੰਗ ਦੌਰਾਨ ਮੌਜੂਦ ਸਨ। ਡਾ ਅੰਸ਼ੂ ਕਟਾਰੀਆ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ 1286 ਕਰੋੜ ਰੁਪਏ ਜਾਰੀ ਕਰਨ ਦੀ ਬੇਨਤੀ ਕੀਤੀ। ਪੰਜਾਬ ਦੇ 3 ਲੱਖ ਤੋਂ ਵੱਧ ਅਤੇ 1600 ਅਨਏਡੇਡ ਕਾਲਜ ਦੁਬਿਧਾ ਵਿਚ ਹਨ ਕਿਉਂਕਿ ਇਕ ਪਾਸੇ ਰਾਜ ਸਰਕਾਰ ਕੇਂਦਰ ਸਰਕਾਰ ਵੱਲੋ ਆਡਿਟ ਰਿਪੋਰਟਾਂ ਨੂੰ ਨਾ ਜਮਾਂ ਕਰਾਉਣ ਕਰਕੇ ਬਕਾਇਆ ਰਾਸ਼ੀ ਜਾਰੀ ਨਹੀਂ ਕਰ ਰਹੀ, ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਬੇਨਤੀ ਕਰ ਰਹੀ ਹੈ ਕਿ ਉਹ ਕੁੱਲ ਬਕਾਇਆ ਰਕਮ ਤੋ ਕੁਝ ਪੈਸੇ ਜਾਰੀ ਕਰ ਦੇਣ। ਅਜਿਹੇ ਮੁਸ਼ਕਲ ਹਾਲਾਤ ਵਿੱਚ ਐਸਸੀ ਵਿਦਿਆਰਥੀਆਂ ਅਤ ਅਨਏਡੇਡ ਕਾਲਜਾਂ ਨੂੰ ਅਦਾਇਗੀ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿਚ ਜਦੋ 323 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਤਾਂ ਵਿਦਿਆਰਥੀਆਂ ਅਤੇ ਕਾਲਜਾਂ ਨੂੰ ਕੁਝ ਰਾਹਤ ਮਿਲ ਗਈ ਸੀ।ਕਟਾਰੀਆ ਨੇ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੋਵੇਂ ਇੰਨੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਕਾਲਜਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨਹਾਂ ਕਾਲਜਾਂ ਦੇ ਵਿਦਿਆਰਥੀਆਂ, ਮਾਪਿਆਂ, ਪ੍ਰਬੰਧਾਂ ਨੂੰ ਰਾਹਤ ਦੇਣ ਲਈ ਤੁਰੰਤ ਕਾਰਵਾਈ ਕਰਨ।ਇਹ ਜ਼ਿਕਰਯੋਗ ਹੈ ਕਿ ਪੀਐਮਐਸ ਦੇ ਅਧੀਨ ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ ਸਾਲ 2016-17 ਦਾ 719 ਕਰੋੜ ਰੁਪਏ ਅਤੇ ਸਾਲ 2017-18 ਦੇ 567 ਕਰੋੜ ਦੇਣੇ ਹਨ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਦੇ ਵੱਲ ਸਾਲ 2018-19 ਦਾ ਵੀ ਲਗਭਗ 500 ਕਰੋੜ ਰੁਪਏ ਹੋਰ ਬਕਾਇਆ ਹਨ।

VIA PUNJAB