ਕੇਂਦਰ ਨੂੰ ਪੋਸਟ ਮੈਟ੍ਰਿਕ ਦਾ 1700 ਕਰੋੜ ਕਰਨਾ ਚਾਹੀਦਾ ਜਾਰੀ:-ਪੁੱਕਾ

ਮੁਹਾਲੀ – ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਣਦਾ 1700 ਕਰੋੜ ਪੰਜਾਬ ਨੂੰ ਛੇਤੀ ਤੋ ਛੇਤੀ ਜਾਰੀ ਕਰੇ। ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਕੇਂਦਰ ਦੁਆਰਾ ਪੰਜਾਬ ਨੂੰ ਜਾਰੀ 323 ਕਰੋੜ ਰੁਪਏ ਦਾ ਇਕ ਵੱਡਾ ਹਿੱਸਾ ਪੰਜਾਬ ਸਰਕਾਰ ਵੱਲੋ ਕਾਲਜਾਂ ਨੂੰ ਵਿਤਰਤ ਕਰ ਦਿੱਤਾ ਗ਼ਿਆ ਸੀ ਅਤੇ ਕੁਝ ਮਹੀਨਿਆਂ ਵਿੱਚ ਇਸਦਾ ਬਕਾਇਆ ਵੀ ਕਾਲਜਾਂ ਨੂੰ ਜਾਰੀ ਕੀਤਾ ਜਾਵੇਗਾ ਪਰ ਅਜੇ ਵੀ ਕੇਂਦਰ ਸਰਕਾਰ ਵੱਲ 2016-17, 2017-18, 2018-19 ਦਾ ਪੰਜਾਬ ਦੇ ਐਸਸੀ/ਐਸਟੀ ਵਿਦਿਆਰਥੀਆਂ ਦਾ 1700 ਕਰੋੜ ਬਕਾਇਆ ਹੈ। ਪੰਜਾਬ ਸਰਕਾਰ ਵੱਲੋ ਫੰਡਾਂ ਦੀ ਅਦਾਇਗੀ ਨਾ ਹੋਣ ਕਾਰਨ ਪੰਜਾਬ ਦੇ ਅਨਏਡਿਡ ਕਾਲਜ ਬਹੁਤ ਘਾਟੇ ਵਿੱਚ ਹਨ । ਕਟਾਰੀਆ ਨੇ ਕਿਹਾ ਕਿ ਗੈਰ ਅਦਾਇਗੀ ਹੋਣ ਕਾਰਨ ਪੰਜਾਬ ਦੇ ਕਈ ਕਾਲਜਾਂ ਵਿੱਚ ਪਿਛਲੇ 4-5 ਮਹੀਨਿਆਂ ਤੋ ਸਟਾਫ ਨੂੰ ਤਨਖਾਹਾਂ ਵੀ ਨਹੀਂ ਦਿਤਿੱਆਂ ਗਇਆ। ਪੁੱਕਾ ਦੇ ਵਿੱਤ ਸਕਤਰੀ, ਸੀ ਏ ਮਨਮੋਹਨ ਗਰਗ ਨੇ ਕਿਹਾ ਕਿ ਕਟਾਰੀਆ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਬੀਐਡ, ਈਟੀਟੀ, ਐਲਐਲਬੀ, ਆਈਟੀਆਈ, ਬੀਏ, ਬੀਕਾਮ ਆਦਿ ਕੋਰਸਾਂ ਵਿੱਚ ਅਨਏਡਿਡ ਕਾਲਜਾਂ ਲਈ ਸੋਧੇ ਹੋਏ ਫੀਸਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਉਨਹਾਂ ਨੇ ਇਹ ਵੀ ਕਿਹਾ ਕਿ ਕਾਲਜਾਂ ਨੂੰ ਸਕਾਲਰਸ਼ਿਪ ਦੀ ੳਸ ਚਿਰ ਤੱਕ ਦੀ ਰਾਸ਼ੀ ਪ੍ਰਾਪਤ ਹੋਣੀ ਚਾਹੀਦੀ ਹੈ ਜਿਸ ਚਿਰ ਤੱਕ ਵਿਦਿਆਰਥੀ ਨੇ ਕਿਸੇ ਕਾਲਜ ਵਿਚ ਪੜ੍ਹਾਈ ਕੀਤੀ ਹੈ।

VIA PUNJAB