ਕੇਜਰੀਵਾਲ ਨੇ ਕੀਤੀ 2019 ਚੋਣਾਂ ਦੀ ਭਵਿੱਖਵਾਣੀ, ਕਿਹਾ- BJP ਨੂੰ ਲੱਗੇਗਾ ਝਟਕਾ

ਨਵੀਂ ਦਿੱਲੀ – ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਇਕ ਭਵਿੱਖਵਾਣੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਸੰਯੋਜਕ ਨੇ ਦਾਅਵਾ ਕੀਤਾ ਕਿ 2019 ਦੇ ਲੋਕ ਸਭਾ ਚੋਣਾ ‘ਚ ਭਾਜਪਾ ਨੂੰ ਲੈ ਕੇ ਵੱਡਾ ਝਟਕਾ ਲੱਗਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਕੰਮਕਾਜੀ ‘ਚ ਦੱਖਲਅੰਦਾਜ਼ੀ ਕਰਨ ਕਾਰਨ ਲੋਕ ਭਾਜਪਾ ਤੋਂ ਨਾਰਾਜ ਹਨ। ਦਿੱਲੀ ਦੇ ਮੁਖ ਮੰਤਰੀ ਨੇ ਸੋਮਵਾਰ ਨੂੰ ਹਿੰਦੀ ‘ਚ ਟਵੀਟ ਕਰ ਕਿਹਾ ਕਿ ਜਨਤਾ ਭਾਜਪਾ ਦੇ ਸੰਸਦ ਮੈਂਬਰਾਂ ਤੋਂ ਨਾਰਾਜ ਹਨ ਅਤੇ ਉਹ ਆਮ ਆਦਮੀ ਦੀ ਦਿੱਲੀ ਸਰਕਾਰਾਂ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਨੇ ਲਿਖਿਆ ਕਿ ਲੋਕ ਇਸ ਗੱਲ ਤੋਂ ਵੀ ਬਹੁਤ ਨਾਰਾਜ ਹਨ ਕਿ ਭਾਜਪਾ ਨੇ ਦਿੱਲੀ ਸਰਕਾਰ ਦੇ ਕੰਮਾਂ ‘ਚ ਰੋੜੇ ਅਟਕਾਏ, 2019 ਲੋਕਸਭਾ ਚੋਣਾਂ ‘ਚ ਮੋਦੀ ਸਰਕਾਰ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਦੱਸ ਦੇਈਏ ਕਿ ਕੇਜਰੀਵਾਲ ਇਸ ਤੋਂ ਪਹਿਲਾਂ ਕਈ ਵਾਰ ਮੋਦੀ ਸਰਕਾਰ ‘ਤੇ ਹਮਲਾ ਕਰਦੇ ਆਏ ਹਨ ਪਿਛਲੇ ਦਿਨਾਂ ਤੋਂ ਹੀ ਉਨ੍ਹਾਂ ‘ਤੇ ਦੋਸ਼ ਲਗਾਇਆ ਸੀ ਕਿ ਜੋ ਲੋਕ ਧਰਮ ਦੇ ਆਧਾਰ ‘ਤੇ ਦੇਸ਼ ਨੂੰ ਵੰਡਦੇ ਹਨ, ਉਹ ਦੇਸ਼ ਦੇ ਸ਼ੁੱਭਚਿੰਤਕ ਨਹੀਂ ਹਨ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਲੋਕਾਂ ਨੂੰ ਇਕ-ਦੂਜੇ ਪ੍ਰਤੀ ਪਿਆਰ ਅਤੇ ਸਨਮਾਨ ਦੀ ਭਾਵਨਾ ਰੱਖਣ ਦੀ ਅਪੀਲ ਕੀਤੀ ਸੀ।

VIA PUNJAB