ਕੇਜਰੀਵਾਲ ਵੱਲੋਂ ਖੇਤੀਬਾੜੀ ਉਤਪਾਦਾਂ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਮਰਥਨ ਮੁੱਲ ਦੇਣ ਦਾ ਫੈਸਲਾ

ਨਵੀਂ ਦਿੱਲੀ – ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ| ਦਿੱਲੀ ਸਰਕਾਰ ਕਿਸਾਨਾਂ ਲਈ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਨਾਲ ਅੱਗੇ ਵਧੀ ਹੈ| ਸਰਕਾਰ ਨੇ ਕਮੇਟੀਆਂ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀਬਾੜੀ ਉਤਪਾਦਾਂ ਤੇ ਘੱਟ ਤੋਂ ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਦੇਣ ਦਾ ਫੈਸਲਾ ਲਿਆ ਹੈ| ਕੇਜਰੀਵਾਲ ਨੇ ਕਿਸਾਨਾਂ ਨੂੰ ਇਹ ਖੁਸ਼ਖਬਰੀ ਖੁਦ ਟਵੀਟ ਕਰ ਕੇ ਦਿੱਤੀ| ਉਨ੍ਹਾਂ ਲਿਖਿਆ, ”ਕਿਸਾਨਾਂ ਲਈ ਖੁਸ਼ਖਬਰੀ| ਦਿੱਲੀ ਸਰਕਾਰ ਦਾ ਕ੍ਰਾਂਤੀਕਾਰੀ ਕਦਮ| ਦੇਸ਼ ਵਿੱਚ ਪਹਿਲੀ ਵਾਰ ਸਵਾਮੀਨਾਥਨ ਕਮਿਸ਼ਨ ਦਿੱਲੀ ਵਿੱਚ ਲਾਗੂ ਹੋਣ ਜਾ ਰਿਹਾ ਹੈ| ਸਵਾਮੀਨਾਥਨ ਰਿਪੋਰਟ ਮੁਤਾਬਕ ਦਿੱਲੀ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੇ ਮੁੱਲ ਵਧਾ ਰਹੀ ਹੈ| ਕੇਜਰੀਵਾਲ ਨੇ ਇਕ ਗਰਾਫ ਵੀ ਸ਼ੇਅਰ ਕੀਤਾ ਹੈ, ਜਿਸ ਵਿਚ ਪ੍ਰਸਤਾਵਿਤ ਐਮ. ਐਸ. ਪੀ. ਪ੍ਰਤੀ ਕੁਇੰਟਲ- ਕਣਕ- 2616 ਰੁਪਏ, ਝੌਨਾ- 2667 ਰੁਪਏ| ਜਨਤਾ ਦੇ ਸੁਝਾਵ ਵੀ ਮੰਗੇ|

VIA PUNJAB