- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੇਜਰੀਵਾਲ ਸਣੇ ਮੰਤਰੀਆਂ ਤੇ ਵਿਧਾਇਕਾਂ ਨੇ ਸਹੁੰ ਚੁੱਕੀ
ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ- ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਵਿਧਾਇਕਾਂ ਨੇ ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਵਿਧਾਨ ਸਭਾ ਦਾ ਤਿੰਨ ਦਿਨਾਂ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ। ਜਨਕਪੁਰੀ ਤੋਂ ਵਿਧਾਇਕ ਰਾਜੇਸ਼ ਰਿਸ਼ੀ ਸੋਮਵਾਰ ਨੂੰ ਸਹੁੰ ਨਹੀਂ ਲੈ ਸਕੇ ਕਿਉਂਕਿ ਉਹ ਕਸਬੇ ਵਿੱਚ ਨਹੀਂ ਸਨ ਅਤੇ ਉਹ ਹੁਣ ਮੰਗਲਵਾਰ ਨੂੰ ਨਵੀਂ ਕਾਇਮ ਕੀਤੀ ਦਿੱਲੀ ਅਸੈਂਬਲੀ ਦੇ ਮੈਂਬਰ ਵਜੋਂ ਸਹੁੰ ਚੁੱਕਣਗੇ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਰਾਜਧਾਨੀ ਵਿਚ ਤੀਜੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਇਹ ਪਹਿਲਾ ਵਿਧਾਨ ਸਭਾ ਸੈਸ਼ਨ ਹੈ। ਸਹੁੰ ਚੁੱਕਣ ਦੀ ਸ਼ੁਰੂਆਤ ਕੇਜਰੀਵਾਲ ਤੋਂ ਹੋਈ ਇਸ ਤੋਂ ਬਾਅਦ ਸਿਸੋਦੀਆ, ਵਾਤਾਵਰਣ ਮੰਤਰੀ ਗੋਪਾਲ ਰਾਏ, ਸਿਹਤ ਮੰਤਰੀ ਸਤਿੰਦਰ ਜੈਨ, ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਤੇ ਹੋਰ ਵਿਧਾਇਕ ਸ਼ਾਮਲ ਹੋਏ। ਸੱਤਵੀਂ ਦਿੱਲੀ ਵਿਧਾਨ ਸਭਾ ਦੇ ਪਹਿਲੇ ਦਿਨ ਸੱਠ ਮੈਂਬਰਾਂ ਨੇ ਹਿੰਦੀ ਵਿੱਚ, ਤਿੰਨ ਉਰਦੂ ਵਿੱਚ, ਦੋ ਮੈਥਿਲੀ ਵਿੱਚ ਤੇ ਇੱਕ ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਇੱਕ ਮੈਂਬਰ ਨੇ ਸਹੁੰ ਚੁੱਕੀ। ‘ਆਪ’ ਵਿਧਾਇਕਾਂ ਸੌਰਭ ਭਾਰਦਵਾਜ ਅਤੇ ਨਰੇਸ਼ ਬਾਲਿਯਨ ਨੇ ਭਗਵਾਨ ਹਨੂੰਮਾਨ ਦੇ ਨਾਮ ‘ਤੇ ਸਹੁੰ ਚੁੱਕੀ ਤੇ ਕਈ ਵਿਧਾਇਕਾਂ ਨੇ ‘ ਜੈ ਹਨੂੰਮਾਨ ’ਦੇ ਨਾਅਰੇ ਲਗਾਏ। ਗ੍ਰੇਟਰ ਕੈਲਾਸ਼ ਵਿਧਾਇਕ ਅਨੁਸਾਰ ਭਾਜਪਾ ਵਿਧਾਇਕ ਅਨਿਲ ਕੁਮਾਰ ਬਾਜਪਾਈ ਨੇ ਉਸ ਵੇਲੇ ਇਤਰਾਜ਼ ਉਠਾਇਆ ਜਦੋਂ ਉਹ ਭਗਵਾਨ ਹਨੂੰਮਾਨ ਦੇ ਨਾਮ ’ਤੇ ਸਹੁੰ ਚੁੱਕ ਰਹੇ ਸਨ। ਸੰਜੀਵ ਝਾਅ ਅਤੇ ਰਿਤੂ ਰਾਜ ਗੋਵਿੰਦ, ਜੋ ਕਿ ਰਵਾਇਤੀ ਲਿਬਾਸ ਪਹਿਨੇ ਵਿਧਾਇਕਾਂ ਨੇ ਮੈਥਿਲੀ ਭਾਸ਼ਾ ’ਚ ਸਹੁੰ ਚੁੱਕੀ। ਵਿਧਾਇਕ ਸ਼ੋਇਬ ਇਕਬਾਲ ਜਿਨ੍ਹਾਂ ਨੂੰ ਪ੍ਰੋ-ਟੇਮ ਸਪੀਕਰ ਨਿਯੁਕਤ ਕੀਤਾ ਗਿਆ ਨੇ ਸਦਨ ਵਿੱਚ ਸਹੁੰ ਚੁੱਕ ਸਮਾਗਮ ਦੀ ਨਿਗਰਾਨੀ ਕੀਤੀ। ਸੋਮਵਾਰ ਨੂੰ ਪਹਿਲੇ ਸੈਸ਼ਨ ਦੀ ਸ਼ੁਰੂਆਤ ਤੋਂ ਕੁਝ ਘੰਟੇ ਪਹਿਲਾਂ ਇਕਬਾਲ ਨੇ ਐਲਜੀ ਦਫਤਰ ’ਚ ਸਹੁੰ ਚੁੱਕੀ। ਬਾਅਦ ’ਚ ਸ਼ਾਹਦਰਾ ਦੇ ਵਿਧਾਇਕ ਰਾਮ ਨਿਵਾਸ ਗੋਇਲ ਨੂੰ ਸਰਬਸੰਮਤੀ ਨਾਲ ਲਗਾਤਾਰ ਦੂਸਰੀ ਵਾਰ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ।


