ਕੈਪਟਨ ਅਮਰਿੰਦਰ ਸਿੰਘ ਵੱਲੋਂ ਰੰਗਮੰਚ ਦੀ ਉੱਘੀ ਹਸਤੀ ਨੀਲਮ ਮਾਨਸਿੰਘ ਦੇ ਪਤੀ ਦੇ ਦੇਹਾਂਤ ‘ਤੇ ਦੁੱਖ ਦਾ ਪਰਗਟਾਵਾ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਵੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੰਗਮੰਚ ਦੀ ਉੱਘੀ ਨਿਰਦੇਸ਼ਕਾ ਨੀਲਮ ਮਾਨਸਿੰਘ ਚੌਧਰੀ ਦੇ ਪਤੀ ਪੁਸ਼ਵਿੰਦਰ ਚੌਧਰੀ ਦੇ ਦੇਹਾਂਤ ‘ਤੇ ਦੁੱਖ ਦਾ ਪਰਗਟਾਵਾ ਕੀਤਾ ਹੈ।ਸਰੀ ਪੁਸ਼ਵਿੰਦਰ 73 ਵਰਿਆਂ ਦੇ ਸਨ ਜਿਨਾਂ ਬੀਤੀ ਸ਼ਾਮ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਅੰਗਦ ਅਤੇ ਕਬੀਰ ਛੱਡ ਗਏ ਹਨ।ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਪੁਸ਼ਵਿੰਦਰ ਚੌਧਰੀ ਵੱਲੋਂ ਉਸਾਰੂ ਲੇਖਕ ਵਜੋਂ ਪਾਏ ਅਹਿਮ ਯੋਗਦਾਨ ਨੂੰ ਚੇਤੇ ਕੀਤਾ ਜੋ ਲੰਮਾ ਸਮਾਂ ‘ਦੀ ਟਰਿਬਿਊਨ’ ਵਿੱਚ ਆਪਣੇ ਵਿਚਾਰ ਦੀ ਸਾਂਝ ਪਾਉਂਦੇ ਰਹੇ। ਉਨਾਂ ਨੇ ਸਰੀ ਚੌਧਰੀ ਨੂੰ ਇਕ ਚੰਗਾ ਇਨਸਾਨ ਦੱਸਿਆ ਜੋ ਰੰਗਮੰਚ ਦੇ ਖੇਤਰ ਵਿੱਚ ਆਪਣੀ ਪਤਨੀ ਲਈ ਸਦਾ ਪਰੇਰਨਾਸਰੋਤ ਰਹੇ।ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਸਰੀ ਚੌਧਰੀ ਨੂੰ ਡੂੰਘੀ ਸਮਝ ਰੱਖਣ ਵਾਲੇ ਕਾਲਮ ਨਵੀਸ ਵਜੋਂ ਯਾਦ ਕੀਤਾ ਜਿਨਾਂ ਨੇ ਆਪਣੀ ਸਿਰਜਣਾਤਮਕ ਲੇਖਣੀ ਰਾਹੀਂ ਛਾਪ ਛੱਡੀ।

VIA PUNJAB