- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਪਟਨ ਅਮਰਿੰਦਰ ਸਿੰਘ ਵੱਲੋਂ ਵੇਰਕਾ ਦਾ ਪੀਓ ਨੈਚੂਰਲ ਵੈਨੀਲਾ ਮਿਲਕ ਅਤੇ ਚਿਲੇਟਿਡ ਮਿਨਰਲ ਮਿਕਸਚਰ ਲਾਂਚ
ਡੇਰਾ ਬਾਬਾ ਨਾਨਕ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਮਿਲਕਫੈਡ ਦੇ ਵੇਰਕਾ ਬਰਾਂਡ ਦਾ ਪੀਓ ਨੈਚੂਰਲ ਵੈਨੀਲਾ ਮਿਲਕ ਦਾ 200 ਐਮ.ਐਲ. ਟੈਟਰਾ ਪੈਕ ਅਤੇ ਪ੍ਰੀਮੀਅਮ ਚਿਲੇਟਿਡ ਮਿਨਰਲ ਮਿਕਸ਼ਚਰ ਲਾਂਚ ਕੀਤਾ ਗਿਆ।ਮੁੱਖ ਮੰਤਰੀ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਪ੍ਰੀਮੀਅਮ ਉਤਪਾਦ ਸ਼੍ਰੇਣੀ ਅਧੀਨ 35 ਰੁਪਏ ਦੀ ਕੀਮਤ ਵਾਲਾ ਵੈਨੀਲਾ ਮਿਲਕ ਦਾ 200 ਐਮ.ਐਲ. ਦਾ ਪੈਕ ਅਤੇ 320 ਰੁਪਏ ਦੀ ਕੀਮਤ ਵਾਲਾ ਪ੍ਰੀਮੀਅਮ ਚਿਲੇਟਿਡ ਮਿਨਰਲ ਮਿਕਸ਼ਚਰ ਦਾ 2 ਕਿੱਲੋ ਦਾ ਪੈਕ ਲਾਂਚ ਕੀਤਾ। ਇਹ ਉਤਪਾਦ ਕ੍ਰਮਵਾਰ ਚੰਡੀਗੜ੍ਹ ਅਤੇ ਘਨੀਆ-ਕੇ-ਬਾਂਗਰ ਵਿਖੇ ਮਿਲਕਫੈਡ ਦੀਆਂ ਇਕਾਈਆਂ ਵਿਚ ਤਿਆਰ ਅਤੇ ਪੈਕ ਕੀਤੇ ਜਾ ਰਹੇ ਹਨ।ਸ. ਰੰਧਾਵਾ ਨੇ ਦੱਸਿਆ ਕਿ ਮਿਲਕਫੈੱਡ ਪੰਜਾਬ ਡੇਅਰੀ ਉਤਪਾਦਕਾਂ ਲਈ ਵਾਜਬ ਕੀਮਤਾਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਅਤੇ ਖਪਤਕਾਰਾਂ ਨੂੰ ਮਿਆਰੀ ਦੁੱਧ ਦੇ ਉਤਪਾਦ ਵਾਜਬ ਕੀਮਤਾਂ ‘ਤੇ ਮੁਹੱਈਆ ਕਰਵਾਉਣ ਦੀ ਲੋੜ ਦੇ ਮੱਦੇਨਜ਼ਰ ਹੋਂਦ ਵਿੱਚ ਲਿਆਂਦਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਸੰਸਥਾ ਕੋਲ 5700 ਦੁੱਧ ਉਤਪਾਦਕਾਂ ਦੀਆਂ ਸਹਿਕਾਰੀ ਸਭਾਵਾਂ ਦਾ ਮਜ਼ਬੂਤ ਨੈੱਟਵਰਕ ਹੈ, ਜਿਸ ਵਿੱਚ ਤਕਰੀਬਨ 3.20 ਲੱਖ ਕਿਸਾਨ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਮਿਲਕਫੈਡ ਆਪਣੇ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਸਰਬੋਤਮ ਮੁੱਲ ਦੇ ਰਿਹਾ ਹੈ, ਜਿਸ ਨਾਲ ਸੂਬੇ ਦੇ ਡੇਅਰੀ ਉਤਪਾਦਕਾਂ ਦੀ ਸਮਾਜਿਕ ਆਰਥਿਕ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਕਾਬਲੇਗੌਰ ਹੈ ਕਿ ਇਸ ਸਾਲ ਅਪ੍ਰੈਲ ਅਤੇ ਅਕਤੂਬਰ ਮਹੀਨੇ ਦੌਰਾਨ ਮਿਲਕਫੈਡ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਭ ਤੋਂ ਵੱਧ ਵਿਕਰੀ ਕੀਤੀ ਹੈ। ਸਾਲ 2017-18 ਦੌਰਾਨ ਮਿਲਕਫੈਡ ਦਾ ਕਾਰੋਬਾਰ 3417 ਕਰੋੜ ਰੁਪਏ ਸੀ ਜੋ ਕਿ ਸਾਲ 2018-19 ਦੌਰਾਨ 14 ਫੀਸਦੀ ਵਾਧੇ ਨਾਲ 3,902 ਕਰੋੜ ਰੁਪਏ ਹੋ ਗਿਆ ਹੈ।ਮਿਲਕਫੈਡ ਨੇ ਹਾਲ ਹੀ ਵਿੱਚ ਬੱਸੀ ਪਠਾਣਾ ਵਿਖੇ ਐਸੇਪਟਿਕ ਮਿਲਕ (ਯੂ.ਐੱਚ.ਟੀ.) ਦੀ ਨਵੀਂ ਆਟੋਮੈਟਿਕ ਮਿਲਕ ਪ੍ਰੋਸੈਸਿੰਗ ਅਤੇ ਪੈਕਜਿੰਗ ਯੂਨਿਟ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ ਅਤੇ ਅੰਮ੍ਰਿਤਸਰ ਅਤੇ ਜਲੰਧਰ ਵਿਖੇ ਆਪਣੇ ਮੌਜੂਦਾ ਦੁੱਧ ਪਲਾਂਟਾਂ ਦਾ ਆਧੁਨਿਕੀਕਰਨ ਅਤੇ ਵਿਸਥਾਰ ਪੜਾਅਵਾਰ ਢੰਗ ਨਾਲ ਕਰ ਰਹੀ ਹੈ ਜਿਸ ‘ਤੇ ਕੁੱਲ 602 ਕਰੋੜ ਰੁਪਏ ਦੀ ਲਾਗਤ ਆਵੇਗੀ।


