- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਪਟਨ ਨੇ ਖੁਦ ਨੂੰ ‘ਝੂਠਾ’ ਸਾਬਿਤ ਕੀਤਾ : ਖਹਿਰਾ
ਮਾਨਸਾ – ਸੁਖਪਾਲ ਸਿੰਘ ਖਹਿਰਾ ਗਰੁਪ, ਡਾ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਅਤੇ ਸਿਮਰਜੀਤ ਬੈਂਸ ਦੀ ਲੋਕ ਇਨਸਾਫ ਪਾਰਟੀ ਵਲੋਂ ਸ਼ੁਰੂ ਕੀਤਾ ਗਿਆ ਇਨਸਾਫ ਮਾਰਚ ਆਪਣੇ ਚੌਥੇ ਦਿਨ ਦੇ ਦੌਰਾਨ ਬਰਨਾਲਾ ਜਿਲ੍ਹੇ ਦੇ ਵਖ ਵਖ ਪਿੰਡਾਂ ਵਿਚੋਂ ਦੀ ਗੁਜਰਿਆ।ਤੀਜੇ ਦਿਨ ਦੌਰਾਨ ਇਨਸਾਫ ਮਾਰਚ ਲੋਕਾਂ ਦੇ ਭਾਰੇ ਕਠਾਂ ਨੂੰ ਸੰਬੋਧਿਤ ਕਰਦਾ ਹੋਇਆ ਮਾਨਸਾ ਦੇ ਪਿੰਡ ਅਕਲੀਆ ਅਤੇ ਬਰਨਾਲੇ ਦੇ ਪਿੰਡਾਂ ਪਖੋਂ ਕਲਾਂ, ਰੁੜੇਕੇ ਕਲ੍ਹਾਂ , ਧੌਲਾ, ਫਤਿਹਗੜ੍ਹ ਚੰਨਾ, ਭੈਣੀ ਜਸਾ ਵਿੱਚ ਦੀ ਹੁੰਦਾ ਹੋਇਆ ਧਨੌਲੇ ਪਹੁੰਚਿਆ।ਵਖ ਵਖ ਪਿੰਡਾਂ ਵਿਚ ਸੰਬੋਧਨ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਸਤਾਧਿਰ ਕਾੰਗਰਸ ਨੂੰ ਉਸਦੇ ਝੂਠੇ ਵਾਅਦਿਆਂ ਲਈ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁਖਮੰਤਰੀ ਇਕ ਠਝੂਠਾਠ ਵਿਅਕਤੀ ਹੈ ਜਿਸਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ ਕਿ ਉਹ ਚਾਰ ਹਫਤਿਆਂ ਵਿਚ ਪੰਜਾਬ ਵਿਚ ਨਸ਼ਾ ਬੰਦ ਕਰ ਦਵੇਗਾ।ਲੋਕ ਇਨਸਾਫ ਪਾਰਟੀ ਦੇ ਲੀਡਰ ਸ੍ਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਰਾਜਨਿਤੀ ਨੂੰ ਲੋਕਾਂ ਨੇ ਵਪਾਰ ਬਣਾ ਰਖਿਆ ਤੇ ਸਾਡੇ ਲਈ ਰਾਜਨਿਤੀ ਸੇਵਾ ਹੈ। ਸਾਨੂੰ ਆਪਣੇ ਆਪ ਨੂੰ ਇਹਨਾਂ ਵਪਾਰ ਕਰਨ ਵਾਲੇ ਰਾਜਨਿਤਿਕ ਨੇਤਾਵਾਂ ਨਾਲੋ ਤੋੜਣਾ ਪਵੇਗਾ ਤਾਂ ਹੀ ਪੰਜਾਬ ਦਾ ਵਿਕਾਸ ਹੋਵੇਗਾ। ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਇਨਸਾਫ ਮਾਰਚ ਇਕੋ ਇਕ ਇਹੋਜੀ ਕਿਰਨ ਹੈ ਜੋ ਪੰਜਾਬ ਲੁਟੇ ਖਸੁਟੇ ਗਏ ਪੰਜਾਬ ਨੂੰ ਮੁੜ ਲੀਹ ਤੇ ਲਿਆ ਸਕਦੀ ਹੈ ਅਜ ਦੇ ਦਿਨ ਦੇ ਹੋਰ ਮੁਖ ਬੁਲਾਰਿਆ ਵਿਚ ੰਲ਼1 ਮੌੜ ਜਗਦੇਵ ਸਿੰਘ ਕਮਾਲੂ ਅਤੇ ੰਲ਼1 ਜੈਤੋ ਮਾਸਟਰ ਬਲਦੇਵ ਸਿੰਘ ਸ਼ਾਮਲ ਸਨ


