- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਪਟਨ ਵੱਲੋਂ ਪਹਿਲੀ ਵਿਸ਼ਵ ਜੰਗ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ
ਗੈਲੀਪੋਲੀ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀਆਂ ਸਣੇ ਰਾਸ਼ਟਰ ਮੰਡਲ ਦੇਸ਼ਾਂ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਤਿਹਾਸਕ ਵਰਲਡ ਵਾਰ-1 ਹੇਲੇਸ ਮੈਮੋਰੀਅਲ ਦਾ ਦੌਰਾ ਕੀਤਾ। ਇਨਾਂ ਫੌਜੀਆਂ ਨੇ ਗੈਲੀਪੋਲੀ ਮੁਹਿੰਮ ਦੌਰਾਨ ਆਪਣੀਆਂ ਜਾਨਾਂ ਨਿਸ਼ਵਰ ਕੀਤੀਆਂ ਸਨ।ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੀ 100ਵੀ ਵਰੇਗੰਢ ਦੇ ਮੌਕੇ ਮੁਖ ਮੰਤਰੀ ਸੇਯਿਤ ਅਲੀ ਵਾਬੂਕ ਦੀ ਯਾਦਗਾਰ ਤੁਰਕਿਸ਼ ਮੈਮੋਰੀਅਲ ਵਿਖੇ ਵੀ ਗਏ। ਸੇਯਿਤ ਅਲੀ ਵਾਬੂਕ ਨੂੰ ਆਮ ਤੌਰ ‘ਤੇ ਕੋਰਪੋਰਲ ਸੇਯਿਤ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਓਟੋਮੈਨ ਫੌਜ ਦੇ ਗਨਰ ਸਨ। ਉਸ ਨੂੰ 18 ਮਾਰਚ, 1915 ਨੂੰ ਡਾਰਡੈਨੇਲਿਸ ਦੇ ਰਾਹੀਂ ਇਤਿਹਾਦੀ ਫੌਜਾਂ ਵਲੋਂ ਕੀਤੀ ਗਈ ਕੋਸ਼ਿਸ਼ ਦੌਰਾਨ ਇਕ ਤੋਪਖਾਨੇ ਦੀ ਟੁਕੜੀ ਵਿਚ ਬਾਰੂਦ ਦੇ ਤਿੰਨ ਗੌਲੇ ਲੈ ਕੇ ਘੁਸਣ ਲਈ ਜਾਣਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੇਲੇਸ ਮੈਮੋਰੀਅਲ ਜਾਂ ਕਾਮਨਵੈਲਥ ਵਾਰ ਗਰੇਵਜ਼ ਕਮਿਸ਼ਨ ਮੈਮੋਰੀਅਲ ਵਿਚ ਕਈ ਮਿੰਟ ਗੁਜਾਰੇ। ਇਹ ਯਾਦਗਾਰ ਤੁਰਕੀ ਵਿਚ ਸੇਦ ਏਲ ਬਹਰ ਨੇੜੇ ਹੈ। ਉਨਾਂ ਨੇ ਪੰਜਾਬ ਦੇ ਲੋਕਾਂ ਦੀ ਤਰਫੋਂ ਯਾਦਗਾਰ ਵਿਖੇ ਫੁਲਮਾਲਾਵਾਂ ਭੇਟ ਕੀਤੀਆਂ ਅਤੇ ਕੁਝ ਫੌਜੀਆਂ ਦੀਆਂ ਕਬਰਾ ‘ਤੇ ਫੁਲ ਰਖੇ।ਇਸ ਤੋਂ ਇਲਾਵਾ ਉਨਾਂ ਨੇ ਸਾਲ 1915-16 ਦੌਰਾਨ ਗੈਲੀਪੋਲੀ ਮੁਹਿੰਮ ਦੌਰਾਨ ਜਾਨਾਂ ਨਿਸ਼ਵਰ ਕਰਨ ਵਾਲੇ ਫੌਜੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ । ਇਹ ਯਾਦਗਾਰ ਕਾਮਨਵੈਲਥ ਦੇ 20956 ਫੌਜੀਆਂ ਦੀ ਯਾਦਗਾਰ ਵਿਚ ਬਣਾਈ ਗਈ ਹੈ। ਇਨਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਇਸ ਇਲਾਕੇ ਦੀ ਮੁਹਿੰਮ ਵਿਚ ਆਪਣਾ ਬਲਿਦਾਨ ਦਿਤਾ ਸੀ। ਬ੍ਰਿਟਿਸ਼ ਅਤੇ ਇੰਡੀਅਨ ਫੋਰਸਿਜ ਦੇ ਜਿਨਾਂ ਫੌਜੀਆਂ ਨੇ ਆਪਣੀਆਂ ਜਾਨਾਂ ਦਿਤੀਆ ਸਨ, ਉਨਾਂ ਦੇ ਨਾਂ ਯਾਦਗਾਰ ਵਿਚ ਉਕਰੇ ਹੋਏ ਹਨ। ਤੁਰਕਿਸ਼ ਮੈਮੋਰੀਅਲ ਵਿਖੇ ਮੁਖ ਮੰਤਰੀ ਦਾ ਗੈਲੀਪੋਲੀ ਦੇ ਇਸ ਇਤਿਹਾਸਕ ਸਥਾਨ ਦੇ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਇਸਮਾਈਲ ਕੇਸ਼ਦੀਮੀਰ ਨੇ ਸਵਾਗਤ ਕੀਤਾ। ਉਨਾਂ ਨੇ ਮੁਖ ਮੰਤਰੀ ਨੂੰ ਸਮੁਚੀ ਯਾਦਗਾਰ ਵਿਖਾਈ। ਕੈਪਟਨ ਅਮਰਿੰਦਰ ਸਿੰਘ ਨੇ ਇਥੇ ਦਫਨਾਏ ਗਏ 60000 ਤੁਰਕਿਸ਼ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਜੰਗ ਦੇ 250 ਦਿਨਾਂ ਦੌਰਾਨ 5 ਲਖ ਲੋਕੀ ਮਾਰੇ ਗਏ। ਇਨਾਂ ਵਿਚ ਤੁਰਕਿਸ਼ ਅਤੇ ਇਤਿਹਾਦੀ ਫੌਜੀਆਂ ਦੀ ਗਿਣਤੀ ਬਰਾਬਰ-ਬਰਾਬਰ ਸੀ।ਕੇਸ਼ਦੀਮੀਰ ਨੇ ਮੁਖ ਮੰਤਰੀ ਨੂੰ ਇਕ ਮੀਮੈਂਟੋ ਪੇਸ਼ ਕੀਤਾ ਜਦਕਿ ਮੁਖ ਮੰਤਰੀ ਨੇ ਉਨਾਂ ਨੂੰ ਆਪਣੀਆਂ ਕਿਤਾਬਾਂ ਦਾ ਇਕ ਸੈਟ ਭੇਟ ਕੀਤਾ ਜਿਸ ਵਿਚ ਵਰਲਡ ਵਾਰ, ਆਨਰ ਐਂਡ ਫਿਡੈਲਿਟੀ ਵੀ ਸੀ ਜੋ ਭਾਰਤੀ ਫੌਜੀਆਂ ਦੇ ਯੋਗਦਾਨ ਨਾਲ ਸਬੰਧਤ ਹੈ।ਮੁਖ ਮੰਤਰੀ ਨੇ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਐਡਵੋਕੇਟ ਜਨਰਲ ਅਤੁਲ ਨੰਦਾ, ਮੁਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਸਲਾਹਕਾਰ ਬੀ.ਆਈ.ਐਸ ਚਾਹਲ ਵੀ ਹਾਜ਼ਰ ਸਨ।


