ਕੈਲੀਫੋਰਨੀਆ ਦੇ ਡਾਂਸ ਬਾਰ ’ਚ ਫਾਇਰਿੰਗ, 12 ਦੀ ਮੌਤ

ਕੈਲੀਫੋਰਨੀਆ – ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ ਮਾਸ ਸ਼ੂਟਿੰਗ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਕ ਡਾਂਸ ਬਾਰ ‘ਚ ਗੋਲੀਆਂ ਚਲੀਆਂ ਹਨ ਜਿਸ ਵਿਚ 12 ਲੋਕਾਂ ਦੀ ਮੌਤ ਦੀ ਖਬਰ ਹੈ। ਸੀਐਨਐਨ ਮੁਤਾਬਕ ਪੁਲੀਸ ਅਫਸਰ ਸਮੇਤ 12 ਲੋਕਾਂ ਦੀ ਇਸ ਫਾਇਰਿੰਗ ਵਿਚ ਜਾਨ ਗਈ ਹੈ। ਬੁਧਵਾਰ ਦੀ ਰਾਤ ਥਾਊਜ਼ੈਂਡ ਓਕਜ਼, ਕੈਲੀਫੋਰਨੀਆ ਦੇ ਵੈਸਟਰਨ ਡਾਂਸ ਬਾਰ ‘ਚ ਵਿਦਿਆਰਥੀਆਂ ਦੀ ਪਾਰਟੀ ਦਾ ਪ੍ਰੋਗਰਾਮ ਸੀ ਜਿਸ ਵਿਚ 100 ਤੋਂ ਵਧ ਲੋਕਾਂ ਦੇ ਸ਼ਾਮਲ ਹੋਣ ਦਾ ਖਦਸ਼ਾ ਹੈ। ਗੰਨਮੈਨ ਵੀ ਮੌਕੇ ‘ਤੇ ਮਰ ਗਿਆ ਹੈ।

VIA PUNJAB