ਕੋਟਕਪੁਰਾ ਵਿਖੇ ਲਾਇਨਜ਼ ਕਲੱਬ ਵੱਲੋਂ ਸੈਮੀਨਾਰ

ਕੋਟਕਪੂਰਾ – ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਅਤੇ ‘ਵਿਸ਼ਵਾਸ਼’ ਵਲੋਂ ਸਾਂਝੇ ਤੌਰ ‘ਤੇ ਸਥਾਨਕ ਮੋਗਾ ਸੜਕ ‘ਤੇ ਸਥਿੱਤ ਟਰੱਕ ਯੂਨੀਅਨ ਵਿਖੇ ‘ਵਿਸ਼ਵ ਏਡਜ਼ ਦਿਵਸ’ ਅਤੇ ‘ਦਿਵਿਆਂਗ ਦਿਵਸ’ ਨੂੰ ਸਮਰਪਿਤ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਉਕਤ ਪ੍ਰੋਜੈਕਟ ਦੇ ਮੁੱਖ ਬੁਲਾਰੇ ਡਾ. ਸੁਨੀਲ ਛਾਬੜਾ ਨੇ ਹਾਜਰੀਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਿਹੜੇ-ਜਿਹੜੇ ਟਰੱਕ ਚਾਲਕ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋਂ ਇਲਾਵਾ ਦੇਸ਼ ਭਰ ਦੇ ਹੋਰ ਰਾਜਾਂ ਵਿੱਚ ਗੈਰ ਔਰਤ ਨਾਲ ਸਬੰਧ ਬਣਾਉਣ ਦੀ ਗਲਤੀ ਕਰਦੇ ਹਨ, ਉਹ ਏਡਜ਼ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਉਨਾ ਦੱਸਿਆ ਕਿ ਇਹ ਬਿਮਾਰੀ ਸਾਡੇ ਘਰ ਆਣ ਦਾਖਲ ਹੁੰਦੀ ਹੈ ਜੋ ਅਨੇਕਾਂ ਮੁਸੀਬਤਾਂ ਦਾ ਸਬੱਬ ਬਣਦੀ ਹੈ। ਉਨਾ ਨਸ਼ਾ ਪੂਰਤੀ ਕਰਨ ਵਾਲੇ ਨਸ਼ੇੜੀਆਂ ਨੂੰ ਵੀ ਅੰਕੜਿਆਂ ਸਹਿਤ ਦਲੀਲਾਂ ਨਾਲ ਸਮਝਾਉਣ ਦੀ ਕੌਸ਼ਿਸ਼ ਕੀਤੀ ਕਿ ਇਕ ਸਰਿੰਜ ਦੀ ਵਾਰ-ਵਾਰ ਵਰਤੋਂ ਕਰਨ ਨਾਲ ਵੀ ਏਡਜ਼ ਦੀ ਬਿਮਾਰੀ ਇਕ ਤੋਂ ਦੂਜੇ ਤੱਕ ਫੈਲਣ ਦਾ ਖਤਰਾ ਬਰਕਰਾਰ ਰਹਿੰਦਾ ਹੈ। ਰਜਿੰਦਰ ਸਿੰਘ ਸਰਾਂ ਰੀਜ਼ਨ ਚੇਅਰਮੈਨ ਨੇ ਅਪਾਹਜ਼ ਦਿਵਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਸਾਨੂੰ ਅੱਜ ਵਿਸ਼ਵ ਵਿਕਲਾਂਗ ਦਿਵਸ ਮੌਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਅੰਗਹੀਣ ਵਿਅਕਤੀਆਂ ਦੀ ਵੱਧ ਤੋਂ ਵੱਧ ਤਨ ਮਨ ਅਤੇ ਧਨ ਨਾਲ ਮੱਦਦ ਕਰਾਂਗੇ। ਅੰਤ ‘ਚ ਟਰੱਕ ਯੂਨੀਅਨ ਦੇ ਪ੍ਰਧਾਨ ਮਹਾਸ਼ਾ ਗੁਰਸ਼ਵਿੰਦਰ ਸਿੰਘ ਬਰਾੜ ਨੇ ਕਲੱਬਾਂ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਅਜਿਹੇ ਸੈਮੀਨਾਰ ਰੋਜਾਨਾਂ ਦੀ ਤਰਾਂ ਹੁੰਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਰਜੀਤ ਸਿੰਘ ਘੁਲਿਆਣੀ, ਵਿਜੈ ਕੁਮਾਰ ਟੀਟੂ ਪ੍ਰਧਾਨ, ਵਿਜੈ ਝਾਂਜੀ, ਮਨਜੀਤ ਸਿੰਘ ਲਵਲੀ, ਸੰਦੀਪ ਗੋਇਲ, ਨਰਜਿੰਦਰ ਸਿੰਘ ਖਾਰਾ ਪ੍ਰਧਾਨ, ਗੁਰਦੀਪ ਸਿੰਘ ਮੈਨੇਜਰ, ਸੰਦੀਪ ਕੌੜਾ, ਮਨਜੀਤ ਸਿੰਘ ਔਲਖ, ਪ੍ਰਦੀਪ ਕੁਮਾਰ ਅਰੋੜਾ ਆਦਿ ਨੇ ਵੀ ਸੰਬੋਧਨ ਕੀਤਾ।

VIA PUNJAB