- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕੈਮਰੀ ਪਹੁੰਚ ਕੇ ਮੁੱਖ ਮੰਤਰੀ ਦੀ ਨਲਵਾ ਪ੍ਰਗਤੀ ਰੈਲੀ ਥਾਂ ਦਾ ਕੀਤਾ ਨਿਰੀਖਣ
ਚੰਡੀਗੜ – ਹਰਿਆਣਾ ਦੇ ਖਜਾਨਾ ਅਤੇ ਮਾਲ ਮੰਤਰੀ ਕੈਪਟਨ ਅਭਿਮਨਿਊ ਕਲ ਦੇਰ ਸ਼ਾਮ ਹਿਸਾਰ ਜਿਲੇ ਦੇ ਪਿੰਡ ਕੈਮਰੀ ਪਹੁੰਚੇ ਅਤੇ ਉਨਾਂ ਨੇ 22 ਸਤੰਬਰ ਨੂੰ ਆਯੋਜਿਤ ਹੋਣ ਵਾਲੀ ਮੁੱਖ ਮੰਤਰੀ ਮਨੋਹਰ ਲਾਲ ਦੀ ਨਲਵਾ ਪ੍ਰਗਤੀ ਰੈਲੀ ਲਈ ਨਿਰਧਾਰਿਤ ਕੀਤੀ ਗਈ ਥਾਂ ਦਾ ਨਿਰੀਖਣ ਕੀਤਾ| ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਨਲਵਾ ਪ੍ਰਗਤੀ ਰੈਲੀ ਲਈ ਨਿਰਧਾਰਿਤ ਕੀਤੇ ਗਏ ਕੈਮਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਉਸ ਮੈਦਾਨ ਦਾ ਨਿਰੀਖਣ ਕੀਤਾ, ਜਿਸ ਵਿਚ ਮੁੱਖ ਮੰਤਰੀ ਦੀ ਰੈਲੀ ਪ੍ਰਸਤਾਵਿਤ ਹੈ| ਇਸ ਮੋਕੇ ‘ਤੇ ਅਨੇਕ ਪਿੰਡਾਂ ਦੇ ਸਰਪੰਚਾਂ ਨੇ ਵੀ ਖਜਾਨਾ ਮੰਤਰੀ ਨਾਲ ਮੁਲਾਕਾਤ ਕੀਤੀ| ਖਜਾਨਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ 22 ਸਤੰਬਰ ਦੀ ਨਲਵਾ ਰੈਲੀ ਇਸ ਹਲਕੇ ਲਈ ਕਈ ਮਾਇਨਿਆਂ ਵਿਚ ਬਹੁਤ ਮਹਤੱਵਪੂਰਨ ਸਾਬਿਤ ਹੋਵੇਗੀ| ਇਸ ਰੈਲੀ ਵਿਚ ਮੁੱਖ ਮੰਤਰੀ ਮਨੋਹਰ ਲਾਲ ਇਸ ਖੇਤਰ ਦੇ ਵਿਕਾਸ ਲਈ ਅਨੇਕ ਨਵੇਂ ਐਲਾਨ ਕਰਨਗੇ| ਸੂਬਾ ਸਰਕਾਰ ਨੇ ਨਲਵਾ ਸਮੇਤ ਸੂਬੇ ਦੇ ਉਨਾਂ ਸਾਰੇ ਹਲਕਿਆਂ ਦਾ ਵਿਕਾਸ ਕਰਾਉਣ ਵਿਚ ਪਹਿਲਾਂ ਵੀ ਕੋਈ ਕਮੀ ਨਹੀਂ ਛੱਡੀ| ਇਸ ਮੌਕੇ ‘ਤੇ ਹਿਸਾਰ ਵਿਧਾਇਕ ਹਰਿਆਣਾ ਬਿਊਰੋ ਆਫ਼ ਪਬਲਿਕ ਇੰਟਰਪ੍ਰਾਈਜਿਜ ਦੇ ਚੇਅਰਮੈਨ ਡਾ. ਕਮਲ ਗੁਪਤਾ ਸਮੇਤ ਹੋਰ ਕਈ ਮਾਣਯੋਗ ਵਿਅਕਤੀ ਮੌਜੂਦ ਸਨ|


