- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖਰਾਬ ਮੌਸਮ ਕਾਰਨ ਰਾਸ਼ਟਰਪਤੀ ਦਾ ਦਰਾਸ ਦੌਰਾ ਰੱਦ, ਸ਼੍ਰੀਨਗਰ ਵਿੱਚ ਦਿੱਤੀ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ
ਜੰਮੂ – ਦੇਸ਼ ਅੱਜ ਕਾਰਗਿਲ ਵਿਜੇ ਦਿਵਸ ਮਨ੍ਹਾ ਰਿਹਾ ਹੈ| ਕਾਰਗਿਲ ਵਿਜੇ ਦਿਵਸ ਦੇ 20 ਸਾਲ ਪੂਰੇ ਹੋਣ ਤੇ ਜੰਮੂ-ਕਸ਼ਮੀਰ ਦੇ ਦਰਾਸ ਵਿੱਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ| ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਦਰਾਸ ਵਿੱਚ ਕਾਰਗਿਲ ਵਾਰ ਮੈਮੋਰੀਅਲ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚਣਾ ਸੀ ਪਰ ਸ਼੍ਰੀਨਗਰ ਵਿੱਚ ਖਰਾਬ ਮੌਸਮ ਕਾਰਨ ਨਹੀਂ ਪਹੁੰਚ ਸਕੇ| ਦਰਅਸਲ ਸ਼੍ਰੀਨਗਰ ਵਿੱਚ ਮੌਸਮ ਖਰਾਬ ਹੋਣ ਕਾਰਨ ਸ਼੍ਰੀਨਗਰ ਅਤੇ ਦਰਾਸ ਦਰਮਿਆਨ ਹੈਲੀਕਾਪਟਰ ਸੇਵਾ ਰੋਕ ਦਿੱਤੀ ਗਈ ਹੈ| ਇਸ ਕਾਰਨ ਉਨ੍ਹਾਂ ਨੂੰ ਦਰਾਸ ਦੌਰਾ ਰੱਦ ਕਰਨਾ ਪਿਆ| ਇਸ ਲਈ ਕੋਵਿੰਦ ਨੇ ਸ਼੍ਰੀਨਗਰ ਦੇ ਬਾਦਾਮੀ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ|ਜ਼ਿਕਰਯੋਗ ਹੈ ਕਿ ਅੱਜ ਤੋਂ 20 ਸਾਲ ਪਹਿਲਾਂ ਕਾਰਗਿਲ ਵਿੱਚ ਭਾਰਤੀ ਜਵਾਨਾਂ ਨੇ ਪਾਕਿਸਤਾਨ ਤੇ ਜਿੱਤ ਹਾਸਲ ਕੀਤੀ ਸੀ| ਭਾਰਤੀਆਂ ਲਈ 26 ਜੁਲਾਈ ਮਾਣ ਦਾ ਦਿਨ ਹੈ| ਅਜਿਹੇ ਵਿੱਚ ਦਰਾਸ, ਕਾਰਗਿਲ ਵਿੱਚ ਅੱਜ ਫੌਜ ਦੀ ਬਹਾਦਰੀ ਨੂੰ ਸਲਾਮ ਕੀਤਾ ਜਾ ਰਿਹਾ ਹੈ| ਇਸ ਤੋਂ ਪਹਿਲਾਂ ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕਰ ਕੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਿਹਾ,”ਕਾਰਗਿਲ ਵਿਜੇ ਦਿਵਸ ਸਾਡੇ ਰਾਸ਼ਟਰ ਲਈ 1999 ਵਿੱਚ ਕਾਰਗਿਲ ਦੀਆਂ ਚੋਟੀਆਂ ਤੇ ਆਪਣੇ ਹਥਿਆਰਬੰਦ ਫੋਰਸਾਂ ਦੀ ਬਹਾਦਰੀ ਨੂੰ ਯਾਦ ਕਰਨ ਦਾ ਦਿਨ ਹੈ| ਇਸ ਮੌਕੇ ਅਸੀਂ ਭਾਰਤ ਦੀ ਰੱਖਿਆ ਕਰਨ ਵਾਲੇ ਯੋਧਿਆਂ ਦੀ ਬਹਾਦਰੀ ਨੂੰ ਨਮਨ ਕਰਦੇ ਹਾਂ|”


