- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖਰਾਬ ਸਬਜ਼ੀਆਂ ਅਤੇ ਫ਼ਲਾਂ ਦੀ ਵਿਕਰੀ ਲਈ ਮੰਡੀ ਸੁਪਰਵਾਈਜਰਾਂ ਦੀ ਜਿੰਮੇਵਾਰੀ ਹੋਵੇਗੀ ਤੈਅ: ਪੰਨੂੰ
75 ਕੁਇੰਟਲ ਖਰਾਬ ਫ਼ਲ ਅਤੇ ਸਬਜੀਆਂ ਨਸ਼ਟ ਕੀਤੀਆਂ
ਚੰਡੀਗੜ – ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਅੱਜ ਰਾਜ ਭਰ ਦੀਆਂ 60 ਮੰਡੀ ਵਿਚ ਵਿਕ ਰਹੇ ਫਲਾਂ ਅਤੇ ਸਬਜੀਆ ਦੀ ਗੁਣਵਤਾ ਦੀ ਜਾਂਚ ਕੀਤੀ ਗਈ । ਇਸ ਜਾਂਚ ਦੌਰਾਨ 75 ਕੁਇੰਟਲ ਫ਼ਲ ਅਤੇ ਸਬਜੀਆਂ ਬਰਾਮਦ ਕੀਤੀਆਂ ਗਈਆਂ ਜੋ ਕਿ ਮਨੁੱਖੀ ਵਰਤੋਂ ਲਈ ਨੁਕਸਾਨਦੇਹ ਸਨ। ਬਰਾਮਦ ਕੀਤੇ ਗਏ ਫ਼ਲ਼ਾਂ ਅਤੇ ਸਬਜੀਆ ਨੂੰ ਮੌਕੇ ‘ਤੇ ਨਸ਼ਟ ਕਰਵਾਇਆ ਗਿਆ ।ਉਕਤ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ਼੍ਰੀ ਕੇ.ਐਸ ਪੰਨੂੰ ਨੇ ਦਿੱਤੀ। ਸ਼੍ਰੀ ਪੰਨੂੰ ਦੱਸਿਆ ਕਿ ਮਿਸ਼ਨ ਤੰਦੁਰਸਤ ਪੰਜਾਬ ਅਧੀਨ ਚਲ ਰਹੀਆ ਲਗਾਤਾਰ ਚੈਕਿੰਗ ਸਦਕੇ ਕਿਸੇ ਵੀ ਮੰਡੀ ਵਿੱਚ ਮਸਾਲਾ ਲਗਾ ਕੇ ਪਕਾਏ ਹੋਏ ਫ਼ਲਾਂ ਬਰਾਮਦ ਨਹੀਂ ਹੋਏ, ਜੋ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਦੀ ਸਫਲਤਾ ਨੂੰ ਦਰਸਾਂਉਦਾ ਹੈ।ਉਨਾਂ ਕਿਹਾ ਕਿ ਕੁਝ ਮੰਡੀਆਂ ਵਿੱਚ ਖਰਾਬ ਫ਼ਲਾਂ ਅਤੇ ਸਬਜੀਆਂ ਦੀ ਵਿਕਰੀ ਅਜੇ ਵੀ ਹੋ ਰਹੀ ਹੈ ਜਿਸ ਨਾਲ ਤੰਦਰੁਸਤ ਪੰਜਾਬ ਦੇ ਮਿਸ਼ਨ ਨੁੰ ਢਾਹ ਲਾਗ ਰਹੀ ਹੈ।ਉਨਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਰਾਜ ਭਰ ਦੀਆਂ ਮੰਡੀਆਂ ਵਿੱਚ ਮੰਡੀ ਸੁਪਰਵਾਈਜਰ ਤਾਇਨਾਤ ਕਰਨਾਂ ਯਕੀਨੀ ਬਨਾਉਣ ਅਤੇ ਇਹ ਮੰਡੀ ਸੁਪਰਵਾਈਜਰ ਇਹ ਯਕੀਨੀ ਬਨਾਉਣਗੇ ਕਿ ਫਲਾਂ ਸਬਜੀਆਂ ਦੀ ਬੋਲੀ ਦਾ ਰਿਕਾਰਡ, ਮਾਰਕੀਟ ਫੀਸ ਦੀ ਵਸੂਲੀ, ਜੇ ਫਾਰਮ ਉਪਲੰਬਧ ਕਰਵਾਉਣਾਂ, ਸਹੀ ਭਾਰ ਤੋਲਣ ਅਤੇ ਹੋਰ ਰੁਟੀਨ ਦੇ ਕੰਮਾਂ ਤੋਂ ਇਲਾਵਾ ਇਸ ਗੱਲ ਨੂੰ ਵੀ ਯਕੀਨੀ ਬਨਾਉਣਗੇ ਕਿ ਮਿਆਰੀ ਫ਼ਲਾਂ ਅਤੇ ਸਬਜੀਆਂ ਦੀ ਹੀ ਵਿਕਰੀ ਮੰਡੀ ਵਿੱਚ ਹੋਵੇ।ਸ਼੍ਰੀ ਪੰਨੂੰ ਨੇ ਦੱਸਿਆ ਕਿ ਰਾਜ ਪੱਧਰੀ ਰੇਡ ਦੌਰਾਨ ਸਮਾਣਾ,ਸਰਹਿੰਦ, ਲੁਧਿਆਣਾ, ਕੋਟਕਪੂਰਾ, ਮੁਕਤਸਰ, ਗੁਰਦਾਸਪੁਰ ਅਤੇ ਪੱਟੀ ਦੀ ਮੰਡੀਆਂ ਵਿਚੋਂ ਜਿਆਦਾ ਪੱਕੇ ਹੋਏ ਫ਼ਲ ਅਤੇ ਸਬਜੀਆਂ ਬਰਾਮਦ ਹੋਏ ਜੋ ਕਿ ਮਨੁੱਖੀ ਵਰਤੋਂ ਲਈ ਹਾਨੀਕਾਰਕ ਸਨ।


