- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖੰਨਾ ਪੁਲਿਸ ਵੱਲੋਂ ਵੱਡੀ ਮਾਤਰਾ ’ਚ ਗਾਂਜੇ ਸਮੇਤ ਦੋ ਕਾਬੂ
ਪੰਜਾਬ ’ਚ ਪਹਿਲੀ ਵਾਰ ਫੜਿਆ 55 ਕਿੱਲੋ ਗਾਂਜਾ
ਖੰਨਾ – ਨਸ਼ਿਆ ਦੀ ਤਸਕਰੀ ਅਤੇ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਰਛਪਾਲ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਪਾਇਲ, ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ, ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਦੇ ਥਾਣੇਦਾਰ ਲਾਭ ਸਿੰਘ ਨਾਰਕੋਟਿਕ ਸੈਲ਼ ਖੰਨਾ ਅਤੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਥਾਣਾ ਦੋਰਾਹਾ ਸਮੇਤ ਪੁਲਿਸ ਵੱਲੋਂ ਹਾਈ-ਟੈਕ ਨਾਕਾ ਦੋਰਾਹਾ ‘ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋ ਮੋਨੇ ਵਿਅਕਤੀ ਬੱਸ ਸਟੈਂਡ ਦੋਰਾਹਾ ਵੱਲੋ ਆਪੋ ਆਪਣੇ ਸਿਰਾ ਉਪਰ ਦੋ ਥੈਲੇ ਚੁੱਕਕੇ ਪੈਦਲ ਆ ਰਹੇ ਸਨ, ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਆਪਣੇ ਸਿਰਾ ਉਪਰ ਰੱਖੇ ਥੈਲੇ ਸੁੱਟਕੇ ਦੌੜ ਪਏ, ਜਿਹਨਾ ਨੂੰ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਉਹਨਾ ਦਾ ਨਾਮ, ਪਤਾ ਪੁੱਛਿਆ। ਜਿਹਨਾ ਵਿੱਚੋਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਜਿਲਾ ਸਿੰਘ ਪੁੱਤਰ ਗੋਲੂ ਰਾਮ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਰਸਾਲੂ ਪੁੱਤਰ ਰਾਜਮੱਲ ਵਾਸੀਆਨ ਚਤੌੜਗੜ੍ਹ ਰਾਜਸਥਾਨ ਹਾਲ ਵਾਸੀ ਦਾਣਾ ਮੰਡੀ ਨੇੜੇ ਕੈਨੇਡੀਅਨ ਹਸਪਤਾਲ ਪਿੰਡ ਔੜ ਜ਼ਿਲ੍ਹਾ ਨਵਾਂਸ਼ਹਿਰ ਦੱਸਿਆ। ਉਹਨਾ ਵੱਲੋ ਸੁੱਟੇ ਥੈਲਿਆ ਦੀ ਤਲਾਸ਼ੀ ਲੈਣ ’ਤੇ ਉਹਨਾ ਵਿੱਚੋਂ 55 ਕਿੱਲੋ ਗਾਂਜਾ ਬ੍ਰਾਮਦ ਹੋਇਆ। ਜਿਹਨਾ ਦੇ ਖਿਲਾਫ ਮੁਕੱਦਮਾ ਨੰਬਰ ਦਰਜ਼ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਜਾਰੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ 55 ਕਿੱਲੋ ਗਾਂਜਾ (ਨਸ਼ਾ) ਦੀ ਸਭ ਤੋਂ ਵੱਡੀ ਰਿਕਵਰੀ ਹੈ।


