- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਜਰਾਤ ਤੋਂ ਟਰੱਕ ਦੇ ਮਾਲ ‘ਚ ਲੁਕੋ ਕੇ ਭੁੱਕੀ ਲਿਆਉਣ ਵਾਲੇ ਦੋ ਨਸ਼ਾ ਤਸਕਰ ਸੀਆਈਏ ਸਟਾਫ਼ ਵੱਲੋਂ ਕਾਬੂ
ਬਰਨਾਲਾ – ਬਰਨਾਲਾ ਗੁਜਰਾਤ ਤੋਂ ਟਰੱਕ ਵਿਚ ਮਾਲ ਭਰ ਕੇ ਭੁੱਕੀ ਲੁਕੋ ਕੇ ਸਪਲਾਈ ਕਰਨ ਵਾਲੇ ਦੋ ਨਸ਼ਾ ਤਸਕਰਾਂ ਨੂੰ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਹੈ। ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਕੁਲਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਬਾਹਰ ਦੇ ਇਲਾਕੇ ਤੋਂ ਨਸ਼ਾ ਪੰਜਾਬ ਵਿੱਚ ਲਿਆ ਕੇ ਸਪਲਾਈ ਕਰ ਰਹੇ ਹਨ। ਜਿਸ ਆਧਾਰ ‘ਤੇ ਸਹਾਇਕ ਥਾਣੇਦਾਰ ਸ਼ਰੀਫ਼ ਖ਼ਾਨ ਦੀ ਪੁਲਸ ਪਾਰਟੀ ਨੇ ਹੰਡਿਆਇਆ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਟਰੱਕ ਦੀ ਤਲਾਸ਼ੀ ਕੀਤੀ ਗਈ। ਜਿਸ ਦੌਰਾਨ ਟਰੱਕ ਵਿੱਚੋਂ 15ਕਿੱਲੋਂ ਭੁੱਕੀ ਬਰਾਮਦ ਹੋਈ। ਪੁਲਿਸ ਨੇ ਟਰੱਕ ਦੇ ਸਵਾਰ ਬਲਵੰਤ ਸਿੰਘ ਨਿਵਾਸੀ ਛੀਨੀਵਾਲ ਕਲਾਂ ਅਤੇ ਕੁਲਦੀਪ ਸਿੰਘ ਨਿਵਾਸੀ ਰਾਮਾ (ਮੋਗਾ) ਨੂੰ ਮੌਕੇ ਤੋਂ ਕਾਬੂ ਕਰਕੇ ਐਨਡੀਪੀਐਸ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਗੁਜਰਾਤ ਤੋਂ ਟਰਾਂਸਪੋਰਟ ਦਾ ਕੱਪੜਾ, ਟਰੈਕਟਰ ਸਪੇਅਰ ਪਾਰਟਸ ਸਮੇਤ ਹੋਰ ਸਾਮਾਨ ਭਰ ਕੇ ਲਿਆਉਂਦੇ ਸਨ। ਜਿਸ ਵਿੱਚ ਉਹ ਨਸ਼ਾ ਲੁਕੋ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।


