- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਬੀਬੀਆਂ ਨੂੰ ਵੱਡਮੁੱਲੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ
552ਵੇਂ ਨਾਨਕਸ਼ਾਹੀ ਸੰਮਤ ਦੀ ਆਮਦ ਦੀ ਖੁਸ਼ੀ ਵਿੱਚ ਅਲੌਕਿਕ ਦੀਵਾਨ
ਜਲੰਧਰ – ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨਾਨਕਸ਼ਾਹੀ ਸੰਮਤ 552ਵੇ ਵਰ੍ਹੇ ਦੀ ਆਮਦ ਦੀ ਖੁਸ਼ੀ ਵਿੱਚ ਰਾਤ ਕੀਰਤਨ ਦਰਬਾਰ ਦੇ ਦੀਵਾਨ ਸਜਾਏ ਗਏ। ਸ਼ਾਮ ਦੇ ਦੀਵਾਨ ਵਿਚ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ਹਜ਼ੂਰੀ ਰਾਗੀ ਜੱਥਿਆਂ ਦੇ ਕੀਰਤਨ ਤੋਂ ਇਲਾਵਾ ਪ੍ਰੋਫੈਸਰ ਰਘਬੀਰ ਸਿੰਘ ਜੀ ਦੇ ਜੱਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਅਤੇ ਐਡਵੋਕੇਟ ਜਸਜੀਤ ਕੌਰ ਜੀ ਗੁਰਮਤਿ ਵੀਚਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਗੁਰੂ ਘਰ ਵਿੱਚ ਬੀਬੀਆਂ ਦੀ ਸੇਵਾ ਨੂੰ ਵਿਸਥਾਰ ਸਹਿਤ ਜਾਣੂੰ ਕਰਵਾਇਆ। ਇਸ ਸ਼ੁਭ ਅਵਸਰ ਤੇ ਗੁਰਦੁਆਰਾ ਸਾਹਿਬ ਵਲੋਂ 9 ਸਿੱਖ ਬੀਬੀਆਂ (ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਗੁਰੂ ਘਰ ਦੀ ਨਿਸ਼ਕਾਮ ਸੇਵਾ ਕੀਤੀ) ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਜਲੰਧਰ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਬੀਬੀ ਸੁਰਿੰਦਰ ਕੌਰ, ਪ੍ਰਸਿੱਧ ਸਿੱਖ ਵਿਦਵਾਨ ਐਡਵੋਕੇਟ ਜਸਜੀਤ ਕੌਰ, ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਆਗਿਆ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਬਲਵੰਤ ਕੌਰ, ਪ੍ਰਸਿੱਧ ਵਿਦਿਅਕ ਮਾਹਿਰ ਬੀਬੀ ਗੁਰਬਚਨ ਕੌਰ ਦੂਆ, ਪ੍ਰਸਿੱਧ ਸਮਾਜ ਸੇਵਿਕਾ ਅਤੇ ਕੌਂਸਲਰ ਬੀਬੀ ਜਸਪਾਲ ਕੌਰ, ਬੀਬੀ ਪ੍ਰੀਤਮ ਕੌਰ, ਅਤੇ ਬੀਬੀ ਹਰਜੀਤ ਕੌਰ ਆਦਿ ਮਾਣਯੋਗ ਮਹਿਲਾ ਸ਼ਖ਼ਸੀਅਤਾਂ ਸ਼ਾਮਲ ਸਨ। ਇਨ੍ਹਾਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇਣ ਦੀ ਸੇਵਾ ਬੀਬੀ ਮਹਿੰਦਰ ਕੌਰ ਕਾਲੜਾ ਐਕਟਿੰਗ ਪ੍ਰਧਾਨ ਇਸਤਰੀ ਸਤਿਸੰਗ ਸਭਾ, ਬੀਬੀ ਮਹਿੰਦਰ ਕੌਰ ਰਹੇਜਾ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਸੀਰ ਸਿੰਘ ਜੀ ਨੇ ਨਿਭਾਈ। ਸਵਰਗਵਾਸੀ ਬੀਬੀ ਸੁਰਜੀਤ ਕੌਰ ਦਾ ਸਿਰੋਪਾਓ ਬੀਬੀ ਪਰਮਜੀਤ ਕੌਰ (ਸੁਪਤਨੀ ਸ ਚਰਨਜੀਤ ਸਿੰਘ ਸਰਾਫ ਮੀਤ ਪ੍ਰਧਾਨ), ਸਵਰਗੀ ਬੀਬੀ ਬਲਵੰਤ ਕੌਰ ਦਾ ਸਿਰੋਪਾਓ ਬੀਬੀ ਹਰਕੀਰਤ ਕੌਰ ਵਲੋਂ ਅਤੇ ਬੀਬੀ ਆਗਿਆ ਕੌਰ ਦਾ ਸਿਰੋਪਾਓ ਬੀਬੀ ਮਹਿੰਦਰ ਕੌਰ ਕਾਲੜਾ ਨੇ ਪ੍ਰਾਪਤ ਕੀਤਾ।ਸਟੇਜ ਸਕੱਤਰ ਦੀ ਸੇਵਾ ਗਿਆਨੀ ਗੁਰਮੀਤ ਸਿੰਘ ਨੇ ਨਿਭਾਈ। ਸੰਗਤਾਂ ਵਿੱਚ ਪ੍ਰਧਾਨ ਸ ਬੇਅੰਤ ਸਿੰਘ ਸਰਹੱਦੀ ਜੀ ਤੋਂ ਇਲਾਵਾ ਸ ਗੁਰਕਿਰਪਾਲ ਸਿੰਘ (ਚੇਅਰਮੈਨ ਸਕੂਲ ਕਮੇਟੀ), ਸ ਦਵਿੰਦਰ ਸਿੰਘ ਰਹੇਜਾ (ਸੀਨੀਅਰ ਮੀਤ ਪ੍ਰਧਾਨ), ਸ ਅਮਰਜੀਤ ਸਿੰਘ ਭਾਟੀਆ, ਸ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ, ਸ ਚਰਨਜੀਤ ਸਿੰਘ ਸਰਾਫ, ਸ ਜਗਜੀਤ ਸਿੰਘ ਖਜ਼ਾਨਚੀ, ਸ਼੍ਰੀ ਸੰਗਤ ਰਾਮ, ਸ ਇੰਦਰਪਾਲ ਸਿੰਘ ਅਰੋੜਾ, ਸ ਪਰਮਜੀਤ ਸਿੰਘ ਨੈਨਾ, ਸ ਗੁਰਜੀਤ ਸਿੰਘ ਪੋਪਲੀ, ਸ ਮਹਿੰਦਰ ਸਿੰਘ ਲੱਕੀ, ਸ ਹਰਬੰਸ ਸਿੰਘ ਫੋਨ ਵਿਭਾਗ ਸ ਸਤਪਾਲ ਸਿੰਘ ਅਲੱਗ, ਸ ਰਜਿੰਦਰ ਸਿੰਘ ਆਦਿ ਪਤਵੰਤੇ ਸ਼ਾਮਲ ਸਨ। ਅਖੀਰ ਵਿੱਚ ਪ੍ਰਧਾਨ ਸ ਬੇਅੰਤ ਸਿੰਘ ਸਰਹੱਦੀ ਜੀ ਨੇ ਸਿੱਖ ਇਤਿਹਾਸ ਵਿੱਚ ਅਤੇ ਖਾਸ ਕਰਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀਆਂ ਸੇਵਾਵਾਂ ਵਿੱਚ ਸਥਾਨਕ ਬੀਬੀਆਂ ਵਲੋਂ ਦਿੱਤੇ ਗਏ ਵੱਡਮੁਲੇ ਸਹਿਯੋਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।


