- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਰਦੁਆਰਾ ਸਾਹਿਬ ਵਿਸ਼ਵਕਰਮਾ ਸਿੰਘ ਸਭਾ ਮੱਲਾਂਵਾਲਾ ਵਿਖੇ 14 ਪ੍ਰਾਣੀ ਗੁਰੂ ਵਾਲੇ ਬਣੇ
ਫਿਰੋਜ਼ਪੁਰ – ਸਥਾਨਕ ਕਸਬੇ ਦੇ ਗੁਰਦੁਆਰਾ ਸਾਹਿਬ ਵਿਸ਼ਵਕਰਮਾ ਸਿੰਘ ਸਭਾ ਵਿਖੇ ਪਿਛਲੇ ਇੱਕ ਮਹੀਨੇ ਤੋਂ ਕੀਰਤਨ ਕਥਾ ਵਿਚਾਰਾਂ ਦੇ ਚਲਦੇ ਆ ਰਹੇ ਸਮਾਗਮ ਦੀ ਬੀਤੇ ਦਿਨ ਸਮਾਪਤੀ ਹੋਈ । ਇਸ ਸਮਾਗਮ ਨੂੰ ਨੇਪਰੇ ਚੜ੍ਹਾਉਣ ਲਈ ਗੁਰਦੁਆਰਾ ਸਾਹਿਬ ਸਿੰਘ ਸਭਾ ਕਮੇਟੀ ਦੇ ਪ੍ਰਧਾਨ ਜਿਊਣ ਸਿੰਘ, ਜਥੇਦਾਰ ਸੰਤਾ ਸਿੰਘ , ਹਰਬੰਸ ਸਿੰਘ ,ਮਲਕੀਤ ਸਿੰਘ, ਸਰਦਾਰ ਰੌਸ਼ਨ ਲਾਲ ਸਿੰਘ, ਗੁਰਸੇਵਕ ਸਿੰਘ ਲਾਡਾ, ਕੇਵਲ ਸਿੰਘ ਪੱਪੂ, ਗੁਰਮੀਤ ਸਿੰਘ, ਗਿਆਨ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ । ਇਸ ਪ੍ਰੋਗਰਾਮ ਦੀ ਸਮਾਪਤੀ ਮੌਕੇ ਸ੍ਰੀ ਕਲਗੀਧਰ ਅੰਮ੍ਰਿਤ ਸੰਚਾਰ ਜਥਾ ਮੱਲਾਂਵਾਲਾ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ । ਜਿਸ ਦੌਰਾਨ ਤਕਰੀਬਨ 14 ਪ੍ਰਾਣੀ ਗੁਰੂ ਵਾਲੇ ਬਣੇ ਇਸ ਸਮਾਗਮ ਸਬੰਧੀ ਬੋਲਦਿਆਂ , ਸ੍ਰੀ ਕਲਗੀਧਰ ਅੰਮ੍ਰਿਤ ਸੰਚਾਰ ਜਥਾ ਮੁਖੀ ਬਾਬਾ ਬਲਕਾਰ ਸਿੰਘ ਇਲਮੇਵਾਲਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਸਿੰਘ ਸਭਾ ਵਿੱਚ ਮਹੀਨਾ ਚੱਲੇ ਸਮਾਗਮਾਂ ਦੌਰਾਨ ਜਿੱਥੇ ਗੁਰਮਿਤ ਵਿਚਾਰਾਂ ਕਥਾ ਅਤੇ ਕੀਰਤਨ ਸੰਗਤਾਂ ਨੂੰ ਸਰਵਣ ਕਰਾਇਆ ਗਿਆ , ਉਥੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੀ ਜਿੱਤ ਲਈ ਦੋ ਟਾਈਮ ਅਰਦਾਸ ਵੀ ਕੀਤੀ ਜਾਂਦੀ ਰਹੀ । ਉਨ੍ਹਾਂ ਸੰਗਤਾਂ ਨੂੰ ਸੰਘਰਸ਼ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਘਰ ਵਿੱਚ ਵੀ ਨਿਤਨੇਮ ਬਾਣੀ ਪੜ੍ਹਨ ਉਪਰੰਤ ,ਸੰਘਰਸ਼ ਦੀ ਜਿੱਤ ਲਈ ਅਰਦਾਸ ਕਰਨ ਦੀ ਵੀ ਬੇਨਤੀ ਕੀਤੀ ।


