- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਰਦੁਆਰੇ ‘ਚ ਲੁੱਟ ਕਰਨ ਪਹੁੰਚੇ 2 ਲੁਟੇਰੇ ਪੁਲਿਸ ਵੱਲੋਂ ਕਾਬੂ
ਦੋਸ਼ੀਆਂ ਕੋਲੋਂ 10 ਲੈਪਟੋਪ, 17 ਮੋਬਾਈਲ ਤੇ ਹਥਿਆਰ ਬਰਾਮਦ
ਲੁਧਿਆਣਾ – ਥਾਣਾ ਜਮਾਲਪੁਰ ਦੀ ਪੁਲਸ ਪਾਰਟੀ ਨੇ ਪਿੰਡ ਸਾਹਿਬਆਣਾ ਵਿਖੇ ਗੁਰੂਦੁਆਰਾ ਸਾਹਿਬ ਚ ਦਾਖਿਲ ਹੋ ਕੇ ਲੁੱਟ ਦੀ ਨੀਅਤ ਨਾਲ ਗੋਲੀਆਂ ਚਲਾਉਣ ਵਾਲੇ 2 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 10 ਲੈਪਟੋਪ 17 ਮੋਬਾਈਲ 1 ਦੇਸੀ ਕੱਟਾ ਪਿਸਤੌਲ 7 ਜਿੰਦਾ ਕਾਰਤੂਸ 315 ਬੋਰ ਇਕ ਚੱਲਿਆ ਕਾਰਤੂਸ 380 ਦੀ ਨਗਦੀ ਚਾਕੂ ਮੋਟਰਸਾਈਕਲ ਬਰਾਮਦ ਕੀਤਾ ਹੈ। ਏ ਡੀ ਸੀ ਪੀ 4 ਅਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਏ ਸੀ ਪੀ ਵਹਿਭਵ ਸਹਿਗਲ ਦੀ ਅਗਵਾਈ ਵਾਲੀ ਟੀਮ ਦੇ ਥਾਣਾ ਜਮਾਲਪੁਰ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਰਾਮਗੜ੍ਹ ਚੌਕੀਂ ਮੁਖੀ ਧਰਮਪਾਲ ਨੂੰ ਸੂਚਨਾ ਮਿਲੀ ਕਿ ਪਿੰਡ ਸਾਹਿਬਆਣਾ ਵਿਖੇ ਗੁਰੂਦੁਆਰਾ ਸ੍ਰ ਭਗਤ ਰਵਿਦਾਸ ਸਾਹਿਬ ਵਿਖੇ 2 ਲੁਟੇਰਿਆਂ ਨੇ ਦਾਖਿਲ ਹੋ ਕੇ ਗੋਲੀ ਚਲਾ ਕੇ ਲੁੱਟ ਦੀ ਕੋਸ਼ਿਸ਼ ਕੀਤੀ ਹੈ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਸ ਨੇ ਭੱਜ ਰਹੇ ਦੋਨੋ ਲੁਟੇਰਿਆਂ ਨੂੰ ਲੋਕਾਂ ਦੀ ਮਦਦ ਨਾਲ ਮੌਕੇ ਤੇ ਦਬੋਚ ਲਿਆ ਪਰੰਤੂ ਇਸ ਦੌਰਾਨ ਇਕ ਲੁਟੇਰੇ ਦੀ ਛੱਤ ਤੋ ਛਲਾਂਗ ਲਗਾਉਂਦੇ ਹੋਏ ਨੀਚੇ ਗਿਰਣ ਨਾਲ ਇਕ ਬਾਹ ਅਤੇ ਲੱਤ ਟੁੱਟ ਗਈ ਦੋਸ਼ੀਆਂ ਦੀ ਪਹਿਚਾਣ ਇਸਲਾਮ ਗੰਜ ਨਿਵਾਸੀ ਦੀਪਕ ਕੁਮਾਰ ਅਤੇ ਕ੍ਰਿਸ਼ਨ ਪਾਲ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਚੋ ਇਕ ਦੇਸੀ ਕਟਾ ਰਿਵਾਲਵਰ ਜਿੰਦਾ ਕਾਰਤੂਸ ਅਤੇ ਤੇਜ਼ਧਾਰ ਹਥਿਆਰ ਬਰਾਮਦ ਕਰ ਲਏ ਅਤੇ ਪੁਲਸ ਟੀਮ ਦੋਨੋ ਦੋਸ਼ੀਆਂ ਨੂੰ ਥਾਣੇ ਲੈ ਗਈ ਜਿਥੇ ਪੁੱਛਗਿੱਛ ਦੌਰਾਨ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਚ ਚੋਰੀ ਕੀਤੇ ਲੈਪਟੋਪ ਅਤੇ ਲੁੱਟ ਕੀਤੇ ਮੋਬਾਈਲ ਬਰਾਮਦ ਕਰ ਲਏ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਉਕਤ ਦੋਸ਼ੀਆਂ ਤੇ ਅੱਗੇ ਵੀ ਵੱਖ ਵੱਖ ਥਾਣਿਆਂ ਚੋਰੀ ਲੁੱਟ ਖੋਹ ਦੇ ਮਾਮਲੇ ਦਰਜ ਹਨ ਪੁਲਸ ਅਨੁਸਾਰ ਫਿਲਹਾਲ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


